BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਥਰੋ ਬਾਲ ਸਟੇਟ ਚੈਂਪਿਅਨਸ਼ਿਪ ਸਫਲਤਾਪੂਰਵਕ ਮੁੰਕਮਲ

  • ਪੁਰਸ਼ ਵਰਗ ਵਿੱਚ ਸਿਰਸਾ ਕਲੱਬ ਅਤੇ ਮਹਿਲਾ ਵਰਗ ਵਿੱਚ ਪੰਜਾਬ ਕਲੱਬ ਮੁਕਤਸਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਜਲੰਧਰ 2 ਜਨਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਿੱਚ ਕਰਵਾਈ ਜਾ ਰਹੀ 2 ਦਿਨਾਂ ਥਰੋ ਬਾਲ ਸਟੇਟ ਚੈਂਪਿਅਨਸ਼ਿਪ ਸਫਲਤਾਪੂਰਵਕ ਮੁੰਕਮਲ ਹੋਈ। ਜਿਸ ਵਿੱਚ ਬੀ.ਜੇ.ਪੀ ਐਸ.ਸੀ ਮੋਰਚਾ ਦੇ ਜਨਰਲ ਸੇਕਰੇਟਰੀ ਸ਼ੀਤਲ ਅੰਗੁਰਾਲ ਅਤੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਡਾਇਰੈਕਟਰ ਡਾ.ਕੇ. ਕੇ ਚਾਵਲਾ ਅਤੇ ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਇਸ ਮੁਕਾਬਲੇ ਵਿੱਚ 12 ਪੁਰਸ਼ ਅਤੇ 6 ਮਹਿਲਾ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸ਼ਾਨਦਾਰ ਖੇਡਦੇ ਹੋਏ ਪੁਰਸ਼ ਟੀਮਾਂ ਵਿੱਚ ਸਿਰਸਾ ਕਲੱਬ ਨੇ ਪਹਿਲਾ, ਪੰਜਾਬ ਕਲੱਬ ਮੁਕਤਸਰ ਨੇ ਦੂਜਾ, ਆਲ ਸਟਾਰ ਕਲੱਬ ਨੇ ਤੀਸਰਾ ਸਥਾਨ, ਮਹਿਲਾ ਟੀਮਾਂ ਵਿੱਚ ਪੰਜਾਬ ਕਲੱਬ ਮੁਕਤਸਰ ਨੇ ਪਹਿਲਾ, ਚੰਡੀਗੜ ਕਲੱਬ ਨੇ ਦੂਸਰਾ, ਲੁਧਿਆਣਾ ਕਲੱਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਏ ਹੋਏ ਮਹਿਮਾਨਾਂ ਅਤੇ ਪ੍ਰਿੰਸੀਪਲ ਡਾ. ਚਾਵਲਾ ਵਲੋਂ ਜੇਤੂ ਰਹੀ ਪੁਰਸ਼ ਵਰਗ ਵਿੱਚ 15,000 ਰੁਪਏ ਪਹਿਲਾ ਅਤੇ 8000 ਰੁਪਏ ਦੂਜਾ ਸਥਾਨ, ਮਹਿਲਾ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਣ ਵਾਲੀ ਟੀਮ ਨੂੰ 6000 ਅਤੇ ਦੂਜਾ ਸਥਾਨ ਪ੍ਰਾਪਤ ਵਾਲੀ ਟੀਮ ਨੂੰ 4000 ਦੇ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਸ਼ੀਤਲ ਅੰਗੁਰਾਲ ਨੇ ਜੇਤੂ ਰਹੀ ਟੀਮਾਂ ਨੂੰ ਵਧਾਈ ਦਿੰਦੇ ਹੋਏ ਸੇਂਟ ਸੋਲਜਰ ਦੇ ਕਾਰਜ ਦੀ ਸ਼ਲਾਘ ਕੀਤੀ ਅਤੇ ਯੁਵਾ ਪੀੜੀ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ। ਚੇਅਰਮੈਨ ਸ਼੍ਰੀ ਚੋਪੜਾ ਨੇ ਕਿਹਾ ਕਿ ਸਾਰੀਆਂ ਟੀਮਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਖੇਡੀਆਂ ਹਨ ਅਤੇ ਉਨ੍ਹਾਂਨੇ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਖੇਡਾਂ ਵੀ ਜਰੂਰੀ ਹੈ ਇਸ ਲਈ ਸੇਂਟ ਸੋਲਜਰ ਵਲੋਂ ਸਮੇਂ ਸਮੇਂ ਤੇ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆ ਹਨ।

No comments: