BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੀੜ੍ਹ ਦੀ ਹੱਡੀ ਤੋਂ ਪੀੜਿਤ ਨੌਜਵਾਨ ਦੀ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਨੇ ਕੀਤੀ ਮਾਲੀ ਮਦੱਦ

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਬੀਤੇ ਦਿਨਾਂ ਤੋਂ ਭਾਈ ਡੱਲ ਸਿੰਘ ਦੇ ਨਾਮ 'ਤੇ ਸਥਾਪਿਤ ਕੀਤੀ ਗਈ ਗੱਤਕਾ ਅਕੈਡਮੀ ਜਿੱਥੇ ਸਿੱਖ ਨੌਜਵਾਨਾਂ ਬੱਚੇ ਬੱਚੀਆਂ ਨੂੰ ਸਿੱਖ ਮਾਰਸ਼ਲ ਖੇਡ ਗੱਤਕੇ ਦੀ ਸਿਖਲਾਈ ਦੇ ਰਹੀ ਹੈ ਉੱਥੇ ਹੁਣ ਇਸ ਜਥੇਬੰਦੀ ਨੇ ਸਮਾਜ ਸੇਵਾ ਦੇ ਕੰਮ ਵੀ ਆਰੰਭ ਦਿੱਤੇ ਹਨ। ਇਸੇ ਲੜੀ ਵਿੱਚ ਅਕੈਡਮੀ ਵੱਲੋਂ ਜਿਲ੍ਹੇ ਦੇ ਪਿੰਡ ਮੌੜ ਕਲਾਂ ਪੱਤੀ ਲੱਲਾ ਦੇ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨਾਮੀ ਨੌਜਵਾਨ ਜੋ ਬੀਤੇ ਕਰੀਬ ਪੰਜ ਸਾਲ ਤੋਂ ਰੀੜ ਦੀ ਹੱਡੀ 'ਤੇ ਸੱਟ ਲੱਗ ਜਾਣ ਕਾਰਨ ਮੰਜੇ 'ਤੇ ਪਿਆ ਸੀ, ਦੀ ਮਾਲੀ ਮਦੱਦ ਕੀਤੀ ਗਈ ਹੈ। ਅਕੈਡਮੀ ਦੇ ਮੁਖੀ ਨੌਜਵਾਨ ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਪਿਤਾ ਵੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਰਹਿੰਦਾ ਹੈ ਤੇ ਘਰ ਦੇ ਹਾਲਾਤ ਕਾਫੀ ਨਾਜੁਕ ਹਨ। ਉਨਾਂ ਦੱਸਿਆ ਕਿ ਜਿੱਥੇ ਅਕੈਡਮੀ ਵੱਲੋਂ ਉਕਤ ਨੌਜਵਾਨ ਦੀ ਬਣਦੀ ਮਾਲੀ ਮਦੱਦ ਕੀਤੀ ਗਈ ਹੈ ਉੱਥੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਉਕਤ ਨੌਜਵਾਨ ਦੀ ਮਦੱਦ ਲਈ ਅੱਗੇ ਆਉਣਾ ਚਾਹੀਦਾ ਹੈ। ਮਾਲੀ ਮਦੱਦ ਦੇਣ ਸਮੇਂ ਭਾਈ ਸਰਬਜੀਤ ਸਿੰਘ ਦੇ ਨਾਲ ਸੋਨੀ ਜੱਸਲ ਵੀ ਹਾਜਰ ਸੀ।

No comments: