BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਕਮੇਟੀ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਅਗਵਾਈ ਵਿਚ ਰਾਸ਼ਟਰੀ ਮਤਦਾਨ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਵੋਟ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਕਰ ਰਹੇ ਈ. ਸੀ. ਏ. ਇੰਚਾਰਜ਼ ਪ੍ਰੋ. ਸ਼ਾਲਿਨੀ ਸਹਿਗਲ ਨੇ ਵੋਟਰ-ਡੇ ਅਤੇ ਇਸ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਰਾਜਨੀਤੀ ਸ਼ਾਸਤਰ ਦੇ ਮੁੱਖੀ ਡਾ. ਕੁਲਦੀਪ ਕੌਰ ਨੇ ਮੱਤਦਾਨ ਅਤੇ ਰਾਜਨੀਤੀ ਸੰਪਰਦਾਇਕ ਸਦਭਾਵਨਾ 'ਤੇ ਭਾਸ਼ਨ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਹੀ ਉਮੀਦਵਾਰ ਚੁਣਨ ਤੇ ਜ਼ੋਰ ਦਿੱਤਾ। ਰਾਜਨੀਤੀ ਸ਼ਾਸਤਰ ਦੇ ਪੋ੍ਰ. ਲਖਵਿੰਦਰ ਸਿੰਘ ਅਤੇ ਪੋ੍ਰ. ਲੱਖਾ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹਾਨਤਾ ਬਾਰੇ ਦੱਸਿਆ।ਰਾਜਨੀਤੀ ਸ਼ਾਸਤਰ ਐਮ. ਏ-2 ਦੀ ਵਿਦਿਆਰਥਣ ਕਰਮਜੀਤ ਕੌਰ ਨੇ ਮੱਤਦਾਨ ਦੀ ਉਪਯੋਗਤਾ 'ਤੇ ਚਾਨਣਾ ਪਾਇਆ।ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਈ. ਸੀ. ਏ. ਵਿਭਾਗ ਨੂੰ ਇਸ ਸਮਾਗਮ ਦੀ ਕਾਮਯਾਬੀ ਲਈ ਵਧਾਈਆਂ ਦਿਤੀਆਂ। ਕਾਲਜ ਅਧਿਆਪਕ ਡਾ. ਮਨੋਰਮਾ ਸਮਾਘ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਨੀਤੂ ਰਾਣੀ. ਡਾ. ਅਮਨਪਾਲ ਕੌਰ, ਪੋ੍ਰ. ਹਰਜੀਤ ਕੌਰ, ਪੋ੍ਰ. ਪੁਸ਼ਪਿੰਦਰ ਕੌਰ, ਪੋ੍ਰ. ਹਰਮੀਤ ਕੌਰ, ਪੋ੍ਰ. ਵਰਿੰਦਰ ਕੌਰ, ਪੋ੍ਰ. ਰਾਜਨਦੀਪ ਕੌਰ, ਪੋ੍ਰ. ਗੁਰਮੀਤ ਕੌਰ, ਪੋ੍ਰ. ਸੁਸ਼ਮਾ ਰਾਣੀ, ਪੋ੍ਰ. ਗੁਰਜੋਤ ਕੌਰ, ਪੋ੍ਰ. ਹਰਪ੍ਰੀਤ ਕੌਰ ਅਤੇ ਪੋ੍ਰ. ਸੁਗੰਧ ਰਾਣੀ ਇਸ ਮੌਕੇ ਹਾਜ਼ਰ ਸਨ।

No comments: