BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਦਿਆਰਥੀਆਂ ਲਈ ਮੁੱਲ-ਅਧਾਰਿਤ ਸਿਖਿਆ ਦਾ ਪ੍ਰਬੰਧ ਸਾਮੂਹਿਕ ਜਿੰਮੇਵਾਰੀ ਬੁਲਾਰੇ

ਜਲੰਧਰ 18 ਜਨਵਰੀ (ਜਸਵਿੰਦਰ ਆਜ਼ਾਦ)- ਸਥਾਨਿਕ ਹਿੰਦੂ ਕੰਨਿਆ ਕਾਲਜ ਵਿੱਚ ਅੱਜ ਵਿਦਿਆਰਥੀਆਂ ਲਈ ਮੁੱਲ-ਅਧਾਰਿਤ ਸਿੱਖਿਆ ਵਾਸਤੇ ਸਿਖਿਅਕ ਸੰਸਥਾਨਾ ਦੇ ਰੋਲ ਉਪੱਰ ਇੱਕ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਸਕੂਲਾਂ ਦੇ ਪਿ੍ਰੰਸੀਪਲ, ਪਿੰਡਾਂ ਦੇ ਸਰਪੰਚ ਅਤੇ ਬੁੱਧੀਜੀਵੀ ਵਰਗ ਦੇ ਲੋਕ ਸ਼ਾਮਿਲ ਹੋਏ। ਬੁਲਾਰਿਆਂ ਨੇ ਇਸ ਅਵਸਰ ਵਿੱਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਇੱਕ ਜਿੰਮੇਵਾਰ, ਜਾਗਰੂਕ ਅਤੇ ਸਿਖਿਅਕ ਨਾਗਰਿਕ ਬਨਣ ਵਿੱਚ ਆ ਰਹੀਆਂ ਮੁਸ਼ਕਲਾਂ ਉੱਪਰ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਵਿੱਚ ਸਮਾਜਿਕ ਮੁਲਾਂ ਪ੍ਰਤੀ ਆ ਰਹੀ ਗਿਰਾਵਟ ਪ੍ਰਤੀ ਗੰਭੀਰਤਾ ਪ੍ਰਗਟ ਕੀਤੀ ਅਤੇ ਇੱਸ ਮੁੁੱਦੇ ਨਾਲ ਜੁੜੇ ਸੁਆਲ ਅਤੇ ਇਸ ਗੋਸ਼ਟੀ ਨੂੰ ਕਰਵਾਉਣ ਦਾ ਮੰਤਵ ਹਾਜਰੀਨ ਅੱਗੇ ਰੱਖਿਆ। ਉਪਸਥਿਤੀ ਨੂੰ ਸੰਬੋਧਨ ਕਰਦਿਆ ਪਿੰਡ ਖੱਸਣ ਦੇ ਸਰਪੰਚ ਅਤੇ ਰਿਟਾਇਰਡ ਡਾਇਰੈਕਟਰ-ਹੈਲਥ ਡਾ. ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਜਿੱਥੇ ਸਿਖਿਅਕ ਅਦਾਰਿਆਂ ਨੂੰ ਸਿਲੇਬਸਾਂ ਤੋਂ ਬਾਹਰ ਨਿੱਕਲ ਕੇ ਵਿਦਿਆਰਥੀਆਂ ਦੇ ਸਰਵ-ਪੱਖੀ ਨਿਰਮਾਣ ਲਈ ਜਤਨ ਕਰਨੇ ਚਾਹੀਦੇ ਹਨ ਉੱਥੇ ਮਾਪਿਆਂ ਨੂੰ ਵੀ ਇੱਕ ਰੋਲ ਮਾਡਲ ਦੀ ਤਰਾਂ ਪੇਸ਼ ਆਉਣਾਂ ਚਾਹੀਦਾ ਹੈ।
“ਇਸ ਲਈ ਮਾਂ ਜਿਆਦਾ ਪ੍ਰਭਾਵਸ਼ਾਲੀ ਰੋਲ ਨਿਭਾ ਸਕਦੀ ਹੈ। ਪਰ ਅਜੋਕੇ ਸਮੇਂ ਵਿੱਚ ਇੱਕ ਗ੍ਰਹਿਣੀ ਨੂੰ ਉਹ ਸਨਮਾਨ ਨਹੀਂ ਦਿੱਤਾ ਜਾਂਦਾ ਜੋ ਕਿ ਇੱਕ ਕੰਮਕਾਜੀ ਔਰਤ ਨੂੰ ਦਿੱਤਾ ਜਾਂਦਾ ਹੈ। ਬੱਚੇ ਜਿਆਦਾਤਰ ਮਾਂ-ਬਾਪ ਦੀ ਸ਼ਖਸੀਅਤ ਤੋਂ ਹੀ ਪ੍ਰਭਾਵਿਤ ਹੁੰਦੇ ਹਨ ਅਤੇ ਇੱਸ ਕਰਕੇ ਚਰਿੱਤਰ ਨਿਰਮਾਣ ਦੀ ਸ਼ੁਰੂਆਤ ਘਰ ਵਿੱਚੋਂ ਹੀ ਹੁੰਦੀ ਹੈ ਅਤੇ ਸਿਖਿਅਕ ਅਦਾਰੇ ਇਸ ਨੂੰ ਅੱਗੇ ਵਧਾਉਂਦੇ ਹਨ,” ਡਾ. ਕੰਗ ਨੇ ਕਿਹਾ। ਇੱਸ ਤੋਂ ਬਾਅਦ ਰਿਟਾਇਰਡ ਪਿ੍ਰੰਸੀਪਲ ਸ਼੍ਰੀਮਤੀ ਪ੍ਰੋਮਿਲਾ ਅਰੋੜਾ ਨੇ ਹਾਜਰੀਨ ਨਾਲ ਇੱਸ ਮੁੱਦੇ ਤੇ ਆਪਣੇ ਤਜਰਬੇ ਸਾਂਝੇ ਕੀਤੇ। ਬੁਧੀਜੀਵੀ ਸ਼੍ਰੀ ਸੁਦੇਸ਼ ਸ਼ਰਮਾਂ ਨੇ ਆਪਣੇ ਸੰਬੌਧਨ ਵਿੱਚ ਇਸ ਸਮਸਿਆ ਨੂੰ ਡੈਮੋਕ੍ਰੈਟਿਕ-ਤਰੀਕੇ ਨਾਲ ਸੁਲਝਾਉਣ ਦੀ ਜਰੂਰਤ ਤੇ ਬੱਲ ਦਿੱਤਾ। “ਹਰ ਵਿਅਕਤੀ ਆਪਣੀ ਸਮਝ ਅਤੇ ਸਮਰਥਾ ਅਨੁਸਾਰ ਵਧੀਆ ਕੰਮ ਕਰ ਰਿਹਾ ਹੈ। ਕਿਸੇ ਇੱਕ ਨੂੰ ਇਸ ਪ੍ਰਤੀ ਜਿੰਮੇਵਾਰ ਪੁਆਇੰਟ ਆਉਟ ਨਹੀਂ ਕੀਤਾ ਜਾ ਸਕਦਾ। ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਹੀ ਸਮਾਜ ਬੇਹਤਰ ਬਨਾਉਣ ਵਿੱਚ ਪਹਿਲ ਕੀਤੀ ਜਾ ਸਕਦੀ ਹੈ,”ਸ਼੍ਰੀ ਸੁਦੇਸ਼ ਸ਼ਰਮਾ ਨੇ ਕਿਹਾ। ਇੱਸ ਤੋਂ ਬਾਅਦ ਪ੍ਰਿੰਸੀਪਲ ਅਮਰਨਾਥ ਹਿੰਦੂ ਹਾਈ ਸਕੂਲ ਸ਼੍ਰੀਮਤੀ ਸ਼ਾਇਨਾਂ ਸ਼ਰਮਾਂ, ਪਿ੍ਰੰਸੀਪਲ ਗ੍ਰੀਨ ਫੀਲਡ ਪਬਲਿਕ ਸਕੂਲ ਦਵਿੰਦਰ ਕੌਰ, ਕਾਲਜ ਦੀ ਪ੍ਰੰਬਧਕੀ ਕਮੇਟੀ ਦੇ ਸਕੱਤਰ ਸ਼੍ਰੀਮਤੀ ਗੁਲਸ਼ਨ ਯਾਦਵ ਨੇ ਵੀ ਸੰਬੋਧਨ ਕੀਤਾ। ਇਸ ਅਵਸਰ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਸ਼੍ਰੀ ਸੁਦਰਸ਼ਨ ਸ਼ਰਮਾ, ਸ਼੍ਰੀਮਤੀ ਅਨਿਤਾ ਗੁਪਤਾ, ਸ਼੍ਰੀ ਹਰਿਬੁੱਧ ਸਿੰਘ ਬਾਬਾ, ਸ਼੍ਰੀਮਤੀ ਮੰਜੂ ਖੰਨਾ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।

No comments: