BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਬੱਤ ਦੇ ਭਲੇ ਲਈ ਪਾਏ ਅਖੰਡ ਪਾਠਾਂ ਦੇ ਭੋਗ, ਕੀਤੀ ਚੜਦੀਕਲਾ ਦੀ ਅਰਦਾਸ

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਨਥੇਹਾ ਦੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਬੱਸ ਸਟੈਂਡ 'ਤੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਅਤੇ ਸੜਕਾਂ ਤੇ ਵਾਪਰਦੀਆਂ ਦੁਰਘਟਨਾਵਾਂ ਦੇ ਮੱਦੇ ਨਜਰ ਕਰਵਾਏ ਜਾਂਦੇ ਸਮਾਗਮ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਸਮੁੱਚੇ ਨਗਰ ਤੋਂ ਇਲਾਵਾ ਇਲਾਕੇ ਭਰ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਮਿੱਠੂ ਨੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਸੰਗਤਾਂ ਨੂੰ ਸੰਬੋਧਬਨ ਕਰਦਿਆਂ ਉਹਨਾਂ ਦੱਸਿਆ ਕਿ ਇਲਾਕੇ ਭਰ ਦੀਆਂ ਸੜਕਾਂ 'ਤੇ ਵਾਪਰਦੇ ਹਾਦਸਿਆਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸਮੁੱਚੇ ਦੁਕਾਨਦਾਰਾਂ ਵੱਲੋਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਵਾ ਰਹੇ ਹਨ ਜੋ ਕਿ ਬੱਸ ਸਟੈਂਡ ਦੇ ਦੁਕਾਨਦਾਰਾਂ ਦੀ ਚੰਗੀ ਸੋਚ ਦੀ ਨਿਸ਼ਾਨੀ ਹੈ। ਉਹਨਾਂ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਦੀ ਹਨੇਰੀ ਤੋਂ ਬਚਣ ਲਈ ਕਿਹਾ ਉੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਸਿਰ 'ਤੇ ਦਸਤਾਰਾਂ ਸਜਾਉਣ ਦੀ ਬੇਨਤੀ ਕਰਦਿਆਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਦੇ ਨਾਲ ਨਵੇਂ ਸਾਲ ਵਿੱਚ ਤਰੱਕੀ ਕਰਨ ਦੀ ਵੀ ਅਰਦਾਸ ਕੀਤੀ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਉਧਰ ਨਵੇਂ ਸਾਲ 2018 ਦਾ ਪਹਿਲਾ ਦਿਨ ਸੂਰਜ ਦੇਵਤਾ ਵੱਲੋਂ ਨਿੱਘੀ ਧੁੱਪ ਵਿੱਚ ਖੇਤਰ ਦੇ ਲੋਕਾਂ ਨੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਚਾਹਲ, ਗੁਰਦੀਪ ਸਿੰਘ, ਪੰਚ ਗੁਰਲਾਲ ਸਿੰਘ, ਨੰਬਰਦਾਰ ਜੰਗ ਸਿੰਘ ਸਾਬਕਾ ਸਰਪੰਚ, ਕਲੱਬ ਆਗੂ ਗੁਰਲਾਭ ਸਿੰਘ, ਮੰਦਰ ਸਿੰਘ ਖਾਲਸਾ ਪ੍ਰਧਾਨ ਗੁਰਦੁੳਾਰਾ ਪ੍ਰਬੰਧਕ ਕਮੇਟੀ, ਸ਼ਰਨਜੀਤ ਸ਼ਰਮਾਂ, ਜਰਨੈਲ ਸਿੰਘ, ਕ੍ਰਿਪਾਲ ਸਿੰਘ, ਹੌਲਦਾਰ ਸੁਖਪਾਲ ਸਿੰਘ ਨਥੇਹਾ, ਸਾਬਕਾ ਸਰਪੰਚ ਨਾਇਬ ਗੋਲੇਵਾਲਾ, ਹੌਲਦਾਰ ਸੁਖਮੰਦਰ ਸਿੰਘ, ਹੌਲਦਾਰ ਬਲਕਰਨ ਸਿੰਘ, ਮੁਨਸ਼ੀ ਨਛੱਤਰ ਸਿੰਘ, ਜਸਵੀਰ ਸਿੰਘ ਚਾਹਲ, ਮਿਸਤਰੀ ਚਰਨਜੀਤ ਸਿੰਘ, ਸਾਬਕਾ ਪੰਚ ਪਿਆਰਾ ਸਿੰਘ, ਅਵਤਾਰ ਸਿੰਘ ਖਾਲਸਾ, ਪ੍ਰਦੀਪ ਬਹਿਮਣ, ਕਾਲਾ ਬਹਿਮਣ ਸਮੇਤ ਸਮੂਹ ਦੁਕਾਨਦਾਰ ਤੇ ਵੱਡੀ ਗਿਣਤੀ ਪਿੰਡ ਵਾਸੀ ਸ਼ਾਮਲ ਸਨ।

No comments: