BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵੱਛ ਭਾਰਤ ਅਭਿਆਨ ਤਹਿਤ ਸਕੂਲੀ ਬੱਚਿਆਂ ਨੇ ਕੱਢੀ ਜਾਗਰੂਕਤਾ ਰੈਲੀ

ਤਲਵੰਡੀ ਸਾਬੋ, 16 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਸਮੇਂ ਤੋਂ ਦੇਸ਼ ਵਿੱਚ ਸਾਫ ਸਫਾਈ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਤਲਵੰਡੀ ਸਾਬੋ ਨਗਰ ਅੰਦਰ ਵੀ ਨਗਰ ਪੰਚਾਇਤ ਤਲਵੰਡੀ ਸਾਬੋ ਵੱਲੋਂ ਜਿੱਥੇ ਬੀਤੇ ਸਮੇਂ ਵਿੱਚ ਕਈ ਸਮਾਗਮ ਆਯੋਜਤ ਕੀਤੇ ਗਏ ਉੱਥੇ ਅੱਜ ਨਗਰ ਪੰਚਾਇਤ ਦੇ ਯਤਨਾਂ ਸਦਕਾ ਨਗਰ ਦੇ ਕਈ ਸਕੂਲਾਂ ਦੇ ਬੱਚਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ ਸਫਾਈ ਪ੍ਰਤੀ ਜਾਗਰੂਕ ਕਰਨ ਲਈ 'ਸਵੱਛਤਾ ਹੀ ਸੇਵਾ ਅਭਿਆਨ' ਸਿਰਲੇਖ ਹੇਠ ਇੱਕ ਰੈਲੀ ਕੱਢੀ ਗਈ।
ਇਸ ਰੈਲੀ ਨੂੰ ਸਵੇਰੇ ਨਗਰ ਪੰਚਾਇਤ ਦਫਤਰ ਵਿੱਚੋਂ ਈ. ਓ ਸ੍ਰੀ ਵਿਪਿਨ ਕੁਮਾਰ ਨੇ ਰਵਾਨਾ ਕੀਤਾ। ਉਕਤ ਰੈਲੀ ਵਿੱਚ ਦਸ਼ਮੇਸ਼ ਪਬਲਿਕ ਸੈਕੰਡਰੀ ਸਕੂਲ, ਟੈਗੋਰ ਪਬਲਿਕ ਸਕੂਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਿਊ ਵਿੱਦਿਆ ਨਿਕੇਤਨ ਸਕੂਲ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿੱਚ ਸ਼ਾਮਿਲ ਬੱਚਿਆਂ ਕੋਲ ਘਰਾਂ, ਮੁਹੱਲਿਆਂ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਪ੍ਰਤੀ ਹਰ ਵਿਅਕਤੀ ਨੂੰ ਸੁਚੇਤ ਕਰਦੇ ਬੈਨਰ ਅਤੇ ਹੋਰਡਿੰਗ ਚੁੱਕੇ ਹੋਏ ਸਨ। ਨਗਰ ਪੰਚਾਇਤ ਮੁਲਾਜਮਾਂ ਦੀ ਇੱਕ ਟੀਮ ਤੇ ਉਕਤ ਸਕੂਲਾਂ ਦੇ ਅਧਿਆਪਕ ਵੀ ਰੈਲੀ ਦੇ ਨਾਲ ਸਨ ਤੇ ਉਨਾਂ ਨੇ ਲੋਕਾਂ ਨੂੰ ਆਲਾ ਦੁਆਲਾ ਸਵੱਛ ਰੱਖਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਦਵਿੰਦਰ ਸ਼ਰਮਾਂ, ਮੈਡਮ ਸੀਮਾ ਸਿੰਗਲਾ ਦੋਵੇਂ ਨਗਰ ਪੰਚਾਇਤ ਦਫਤਰ ਅਤੇ ਰਾਕੇਸ਼ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਪੰਚਾਇਤ, ਖੁਸ਼ੀ ਗਿੱਲ, ਨਿੱਪੀ ਮਲਕਾਣਾ, ਤੇਲੂ ਆਦਿ ਹਾਜਰ ਸਨ।

No comments: