BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜ ਰੋਜਾ ਧਰਨੇ ਵਿੱਚ ਸ਼ਮੂਲੀਅਤ ਲਈ ਭਾਕਿਯੂ ਆਗੂਆਂ ਨੇ ਪਿੰਡ ਪਿੰਡ ਕੱਢਿਆ ਹੋਕਾ ਮਾਰਚ

ਤਲਵੰਡੀ ਸਾਬੋ, 25 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਤੇ ਸੰਪੂਰਨ ਕਰਜਾ ਮੁਆਫੀ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਬਠਿੰਡਾ ਵਿਖੇ ਲਾਏ ਜਾ ਰਹੇ ਪੰਜ ਰੋਜਾ ਧਰਨੇ ਲਈ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਨ ਦੇ ਨਾਲ ਨਾਲ ਪਿੰਡਾਂ ਦੇ ਕਿਸਾਨਾਂ ਦੀ ਉਕਤ ਧਰਨੇ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡ ਪਿੰਡ ਤੱਕ ਪਹੁੰਚ ਕੀਤੀ ਜਾ ਰਹੀ ਹੈ।ਉਕਤ ਜਾਣਕਾਰੀ ਜਥੇਬੰਦੀ ਦੇ ਪ੍ਰੈੱਸ ਸਕੱਤਰ ਜਗਦੇਵ ਸਿੰਘ ਜੋਗੇਵਾਲਾ ਨੇ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨਾ ਦੱਸਿਆ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ ਤੇ ਉਨਾਂ ਨੂੰ ਪੰਜ ਰੋਜਾ ਧਰਨੇ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਤੋਂ ਮੁਕਰ ਚੁੱਕੀ ਹੈ ਸਰਕਾਰ ਨੂੰ ਜਗਾਉਣ ਦੀ ਖਾਤਰ ਬਲਾਕ ਦੇ 48 ਪਿੰਡਾਂ ਵਿੱਚ ਹੋਕਾ ਮਾਰਚ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ। ਉਨਾਂ ਦੱਸਿਆ ਕਿ ਇਸ ਮੌਕੇ ਪਿੰਡ ਚੱਠੇਵਾਲਾ, ਜੀਵਨ ਸਿੰਘ ਵਾਲਾ, ਮਾਹੀਨੰਗਲ, ਲਾਲੇਆਣਾ, ਬੰਗੀਆਂ, ਕੋਟ ਬਖਤੂ, ਕਾਲੇ ਵਾਂਦਰ, ਸ਼ੇਰਗੜ, ਭੱਖਿਆਂ ਵਾਲੀ, ਮੱਲਵਾਲਾ, ਬਾਘਾ, ਸੇਖੂ ਤੇ ਬਹਿਮਣ ਕੌਰ ਸਿੰਘ, ਲਹਿਰੀ, ਨੰਗਲਾ, ਗੋਲੇਵਾਲਾ, ਕਲਾਲ ਵਾਲਾ, ਰਾਈਆ, ਗਿਆਨਾ ਆਦਿ ਪਿੰਡਾਂ ਵਿੱਚ ਹੋਕਾ ਮਾਰਚ ਕੱਢਿਆ ਗਿਆ। ਇਸ ਮੌਕੇ ਬਲਾਕ ਸਕੱਤਰ ਮੋਹਣ ਸਿੰਘ ਚੱਠੇਵਾਲਾ ਖਜਾਨਚੀ ਜੱਗਾ ਸਿੰਘ ਜੋਗੇਵਾਲਾ, ਭੋਲਾ ਸਿੰਘ ਚੱਠੇਵਾਲਾ, ਬੇਅੰਤ ਸਿੰਘ ਜੋਗੇਵਾਲਾ, ਜੀਤ ਸਿੰਘ ਤਿਉਣਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸੌਹ ਖਾਕੇ ਸਾਰਿਆਂ ਨਾਲੋ ਅਹਿਮ ਵਾਅਦਾ ਕੀਤਾ ਸੀ ਕਿ ਕੁਰਸੀ ਤੇ ਵਿਰਾਜਮਾਨ ਹੋਣ ਸਾਰ ਕਿਸਾਨਾਂ ਤੇ ਮਜਦੂਰਾਂ ਦਾ ਸਾਰਾ ਕਰਜਾ ਖਤਮ ਕੀਤਾ ਜਾਊ ਪਰ ਅੱਜ ਤੱਕ ਲੋਕਾਂ ਦਾ ਇੱਕ ਵੀ ਧੇਲਾ ਮੁਆਫ ਨਹੀ ਕੀਤਾ ਗਿਆ। ਪੂਰੇ ਪੰਜਾਬ ਦੇ ਵਿੱਚ ਸਰਕਾਰ ਬਣਨ ਦੇ ਨੌ ਮਹੀਨੇ ਦੇ ਅੰਦਰ ਅੰਦਰ ਕਰਜੇ ਤੋਂ ਤੰਗ ਆਏ  900 ਦੇ ਕਰੀਬ ਕਿਸਾਨ ਮਜਦੂਰ ਖੁਦਕਸ਼ੀਆਂ ਕਰ ਚੁੱਕੇ ਹਨ ਤੇ ਅਸੀਂ ਕੈਪਟਨ ਸਰਕਾਰ ਨੂੰ ਇਨ੍ਹਾਂ ਸਾਰੇ ਲੋਕਾਂ ਦਾ ਕਾਤਲ ਮੰਨਦੇ ਹਾਂ। ਆਗੂਆਂ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਕਿਸਾਨਾਂ ਦਾ ਕਰਜਾ ਮੁਆਫ ਕਰਨ ਤੋਂ ਹੱਥ ਖੜੇ ਕਰਕੇ ਨਿੱਕਲਣ ਚਾਹੁੰਦੀ ਹੈ ਪ੍ਰੰਤੂ ਹੁਣ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ ਤੇ ਆਪਣੇ ਹੱਕ ਲੈਣ ਲਈ ਜਰੂਰੀ ਹੈ ਕਿ ਪੰਜ ਰੋਜਾ ਧਰਨੇ ਵਿੱਚ ਕਿਸਾਨ ਅਤੇ ਆਮ ਲੋਕ ਵਧ ਚੜ ਕੇ ਸ਼ਿਰਕਤ ਕਰਨ।

No comments: