BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੱਟੀਆਂ ਹੋਈਆਂ ਪੈਨਸ਼ਨਾਂ ਅਤੇ ਆਟਾ ਦਾਲ ਕਾਰਡ ਦੁਆਰਾ ਬਹਾਲ ਕਰੇ ਸਰਕਾਰ-ਜੀਤਮਹਿੰਦਰ ਸਿੰਘ ਸਿੱਧੂ

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੁਢਾਪਾ ਅਤੇ ਵਿਧਵਾ ਪੈਨਸ਼ਨ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਆਟਾ ਦਾਲ ਦੇ ਨਾਲ ਨਾਲ ਚਾਹਪੱਤੀ, ਖੰਡ ਅਤੇ ਘਿਉ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਇਹ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਸਗੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਗਰੀਬ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨਾ ਕੇਵਲ ਬੰਦ ਕਰ ਦਿੱਤੀਆਂ ਸਗੋਂ ਬਹੁਤੀਆਂ ਪੈਨਸ਼ਨਾਂ ਅਤੇ ਆਟਾ ਦਾਲ ਕਾਰਡ ਨਜਾਇਜ ਦੱਸਦਿਆਂ ਕੱਟ ਦਿੱਤੇ ਜਿਨਾਂ ਨੂੰ ਸਰਕਾਰ ਹੁਣ ਤੁਰੰਤ ਬਹਾਲ ਕਰੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਸ. ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਦੋ ਹਜਾਰ ਮਹੀਨਾ ਤਾਂ ਕੀ ਕਰਨੀ ਸੀ ਸਗੋਂ ਪਹਿਲਾਂ ਤੋਂ ਮਿਲਦੀ ਪੰਜ ਸੌ ਰੁਪਏ ਮਹੀਨਾ ਵੀ ਨਹੀ ਮਿਲ ਰਹੀ। ਇਹੀ ਹਾਲ ਆਟਾ ਦਾਲ ਸਕੀਮ ਦਾ ਹੈ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਕੀਤੇ ਵਾਅਦੇ ਮੁਤਾਬਿਕ ਆਟਾ ਦਾਲ ਨਾਲ ਖੰਡ,ਚਾਹਪੱਤੀ ਤੇ ਘਿਉ ਦੇਵੇਗੀ ਪ੍ਰੰਤੂ ਪਹਿਲਾਂ ਸਰਕਾਰ ਨੇ ਆਟੇ ਨਾਲ ਮਿਲਦੀ ਦਾਲ ਬੰਦ ਕੀਤੀ ਤੇ ਹੁਣ ਆਟਾ ਵੀ ਬੰਦ ਕਰਨ ਦੀ ਝਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਵੱਡਾ ਸਿਤਮ ਇਹ ਹੋਇਆ ਕਿ ਸਰਕਾਰ ਨੇ ਖਜਾਨਾ ਖਾਲੀ ਦਾ ਬਹਾਨਾ ਬਣਾ ਕੇ ਨਜਾਇਜ ਦੱਸਦਿਆਂਾ ਹਜਾਰਾਂ ਆਟਾ ਦਾਲ ਕਾਰਡ ਬੰਦ ਕਰ ਦਿੱਤੇ ਤੇ ਪੈਨਸ਼ਨਾਂ ਕੱਟ ਦਿੱਤੀਆਂ। ਸਿੱਧੂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਸਰਕਾਰ ਬਨਣ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਅਜਿਹੇ ਵਿੱਚ ਸਰਕਾਰ ਨੂੰ ਆਪਣੇ ਚੋਣਾਂ ਸਮੇਂ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਨਜਾਇਜ ਦੱਸ ਕੇ ਕੱਟੀਆਂ ਪੈਨਸ਼ਨਾਂ ਤੇ ਆਟਾ ਦਾਲ ਕਾਰਡ ਬਹਾਲ ਕਰਨੇ ਚਾਹੀਦੇ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਉਹੀ ਪੰਜਾਬ ਹੈ ਤੇ ਉਹੀ ਖਜਾਨਾ ਜੇ ਖਜਾਨਾ ਇੰਨਾ ਹੀ ਖਾਲੀ ਸੀ ਤਾਂ ਫਿਰ ਅਕਾਲੀ ਭਾਜਪਾ ਸਰਕਾਰ ਸਮੇਂ ਇਹ ਸਹੂਲਤਾਂ ਗਰੀਬ ਵਰਗ ਨੂੰ ਕਿੱਥੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ। ਸਿੱਧੂ ਨੇ ਪਿਛਲੇ ਸਮੇਂ ਤੋਂ ਸ਼ਗਨ ਸਕੀਮ ਵੀ ਬੰਦ ਪਏ ਹੋਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਨਵ ਵਿਆਹੀਆਂ ਲੜਕੀਆਂ 51 ਹਜਾਰ ਸ਼ਗਨ ਸਕੀਮ ਦੀ ਉਡੀਕ ਵਿੱਚ ਸਨ ਪਰ ਉਨਾਂ ਨੂੰ ਪਹਿਲਾਂ ਤੋਂ ਮਿਲਦੀ 15 ਹਜਾਰ ਵੀ ਬੰਦ ਕਰਕੇ ਸਰਕਾਰ ਨੇ ਧ੍ਰੋਹ ਕਮਾਇਆ ਹੈ।

No comments: