BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉਡਾਣ ਐਜੂਕੇਸ਼ਨਲ ਸੁਸਾਇਟੀ ਵਲੋਂ ਗਰੀਬ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ

ਤਲਵੰਡੀ ਸਾਬੋ, 19 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਵਿਖੇ ਉਡਾਣ ਐਜੂਕੇਸ਼ਨਲ ਸੁਸਾਇਟੀ  ਵਲੋਂ ਗਰੀਬ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ। ਇਕ ਸਾਦੇ ਸਮਾਗਮ ਵਿਚ ਜਿਸ ਦੀ ਪ੍ਰਧਾਨਗੀ ਸ. ਹਰਬੰਸ ਸਿੰਘ ਸੰਧੂ, ਰਿਟਾਇਰਡ ਡੀ ਪੀ ਆਈ (ਐਲਮੈਂਟਰੀ ਸਿਖਿਆ) ਪੰਜਾਬ ਨੇ ਕੀਤੀ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ. ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂ ਨੇ ਸ਼ਿਰਕਤ ਕੀਤੀ।
ਸ. ਜਸਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਿਗਿਆਨ ਸਬੰਧਿਤ ਕਿਰਿਆਤਮਿਕ ਪ੍ਰਯੋਗ ਕਰ ਕੇ ਦਿਖਾਏ ਜੋ ਕਿ ਖਿੱਚ ਦੇ ਕੇਂਦਰ ਸਨ। ਸ. ਜਸਵਿੰਦਰ ਸਿੰਘ ਜੀ ਨੇ ਹਾਜ਼ਿਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਢੰਗ  ਨਾਲ ਉਹਨਾਂ ਦੇ ਗਿਆਨ ਵਿਚ ਵਾਧਾ ਕੀਤਾ ਅਤੇ ਵਿਦਿਆਰਥੀਆਂ ਦੀ ਵਿਗਿਆਨ ਵਿਚ ਦਿਲਚਸਪੀ ਵਿਧਾਈ। ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੀ ਕਾਰ ਵਿਚ ਵਿਗਿਆਨ ਸੰਬੰਧਿਤ ਮਾਡਲ ਰੱਖ ਕੇ ਅਲੱਗ ਅਲੱਗ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਕਾਬਲੇ ਤਾਰੀਫ ਵਾਧਾ ਕਰ ਰਹੇ ਹਨ  ਜਿਸ ਲਈ ਉਹ ਪ੍ਰਸ਼ੰਸ਼ਾ ਦੇ ਪਾਤਰ ਹਨ। ਪ੍ਰਿੰਸੀਪਲ ਸ. ਹਾਕਮ ਸਿੰਘ ਜੀ ਨੇ  ਆਏ ਮਹਿਮਾਨਾਂ ਦਾ  ਸਵਾਗਤ ਕੀਤਾ। ਸ. ਬੂਟਾ ਸਿੰਘ ਜੀ ਸਟੇਜ ਸਕੱਤਰ ਦੀ ਬਾਖੂਬੀ ਡਿਊਟੀ ਨਿਭਾਈ।
ਇਸ ਮੌਕੇ ਤੇ ਸ. ਸੁਖਚੈਨ ਸਿੰਘ ਸਿੱਧੂ ਚੇਅਰਮੈਨ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਮੇਹਨਤ ਕਰਕੇ ਆਪਣੀ  ਜਿੰਦਗੀ  ਵਿਚ  ਸਫਲ ਹੋਣ ਲਈ ਪ੍ਰੇਰਨਾ ਦਿਤੀ ਅਤੇ ਉਹਨਾਂ ਨੂੰ ਆਪਣੀ ਇਕ ਵੱਖਰੀ ਪਹਿਚਾਣ ਲਈ ਸਿਰਫ ਮੇਹਨਤ ਦਾ ਸਹਾਰਾ ਲੈਣ ਲਈ ਸਿੱਖਿਆ ਦਿਤੀ। ਉਡਾਣ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸ. ਹਰਬੰਸ ਸਿੰਘ ਸੰਧੂ ਜੀ ਨੇ ਆਪਣੇ ਸੰਬੋਧਨ ਵਿਚ ਵਿੱਦਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਦੱਸਿਆ ਕਿ 36 ਸਾਲ ਦੀ ਬੇਦਾਗ ਅਤੇ ਇਮਾਨਦਾਰੀ ਵਾਲੀ ਨੌਕਰੀ ਕਰਨ ਤੋਂ ਬਾਅਦ ਆਪਣੀ ਜਿੰਦਗੀ ਨੂੰ ਗਰੀਬਾਂ ਦੀ ਭਲਾਈ ਲਈ  ਵਿਸ਼ੇਸ਼ ਕਰਕੇ ਵਿੱਦਿਆ ਦੇ ਖੇਤਰ ਵਿਚ ਹੀ ਆਪਣਾ ਯੋਗਦਾਨ ਪਾਉਣ ਨੂੰ ਤਰਜੀਹ ਦੇਣਾ ਪਸੰਦ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਅਲੱਗ ਅਲੱਗ ਗਰੀਬ ਵਿਦਿਆਰਥੀਆਂ ਨੂੰ ਬੂਟ, ਜਰਾਬਾਂ  ਅਤੇ ਜਰਸੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਜਸਵਿੰਦਰ ਸਿੰਘ ਜੀ ਨੂੰ ਉਹਨਾਂ ਦੇ ਵਿਸ਼ੇਸ਼ ਯੋਗਦਾਨ ਲਈ ਲੋਈ  ਦੇ ਕੇ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਰਕਾਰੀ ਸਕੂਲ ਜੋਧਪੁਰ ਪਾਖਰ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਹਾਜਿਰ ਸਨ। ਉਡਾਣ ਐਜੂਕੇਸ਼ਨਲ ਸੁਸਾਇਟੀ ਦੇ ਨੁਮਾਇੰਦੇ ਸ. ਜਸਕਰਨ ਸਿੰਘ ਰਿਟਾਇਰਡ ਡੀਪੀਈ, ਮਿੱਠਾ ਸਿੰਘ ਰਿਟਾਇਰਡ ਸੁਪਰਡੈਂਟ ਪੀਐਸਪੀਸੀਐਲ, ਸ ਗੁਰਚਰਨ ਸਿੰਘ ਰਿਟਾਇਰਡ ਹੈਡਮਾਸਟਰ, ਰਘਬੀਰ ਸਿੰਘ ਚੌਧਰੀ, ਸ ਰੂਪ ਸਿੰਘ ਰਿਟਾਇਰਡ ਲੈਕਚਰਰ, ਸ ਕੇਹਰ ਸਿੰਘ ਸੰਧੂ, ਰਿਟਾਇਰਡ ਐਸ ਡੀ ਓ ਸ਼੍ਰੀ ਚਿਮਨ ਲਾਲ ਬਾਂਸਲ, ਰਿਟਾਇਰਡ ਲੈਕਚਰਰ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।

No comments: