BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਾਟੇ 'ਚ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਕੀਤੀਆਂ ਸਨਮਾਨਤ

ਜੰਡਿਆਲਾ ਗੁਰੂ 5 ਜਨਵਰੀ (ਕੰਵਲਜੀਤ ਸਿੰਘ, ਪਰਗਟ ਸਿੰਘ)- ਨੇਪਾਲ ਵਿਖੇ ਹੋਈ ਅੱਠਵੀਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸਥਾਨਕ ਗ੍ਰੇਸ ਪਬਲਿਕ ਸਕੂਲ ਦੀਆਂ ਵਿਦਿਆਰਥਣਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਜਿੱਤ ਕਿ ਲਿਆਉਣ ਦੀ ਖੁਸ਼ੀ ਵਿੱਚ ਸਕੂਲ ਵਿੱਚ ਸਨਮਾਨਤ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨਾਲ ਗੱਲ ਕਰਦਿਆਂ ਸਕੂਲ ਦੇ ਐਮਡੀ ਡਾ.ਜੇ ਐਸ ਰੰਧਾਵਾ ਨੇ ਦੱਸਿਆ। ਕਿ ਨੇਪਾਲ ਵਿਖੇ ਅੱਠਵੀਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸਾਡੇ ਸਕੂਲ ਦੀ ਤਰਨਪ੍ਰੀਤ ਕੌਰ ਨੇ ਸੋਨੇ ਦਾ ਤਮਗਾ,ਮੁਸਕਾਨ ਅਤੇ ਕਿਰਨਪ੍ਰੀਤ ਕੌਰ ਨੇ ਕਾਂਸੀ ਦੇ ਤਮਗੇ ਜਿੱਤ ਕਿ ਲਿਆਂਦੇ ਹਨ। ਸਕੂਲ ਦੀ ਮੈਨੇਜਮੈਂਟ ਵਲੋਂ ਇਸ ਜਿੱਤ ਦੀ ਖੁਸ਼ੀ ਵਿੱਚ ਖਿਡਾਰਨਾਂ ਨੂੰ ਵਜ਼ੀਫੇ ਦਿੱਤੇ ਗਏ ਅਤੇ ਬਾਰਵੀਂ ਤੱਕ ਦੀ ਫੀਸ ਵੀ ਮਾਫ ਕਰ ਦਿੱਤੀ ਗਈ। ਇਸ ਸਨਮਾਨ ਸਮਾਰੋਹ ਵਿੱਚ ਡਾ.ਜਸਪਾਲ ਗਿੱਲ,ਡਾ.ਪਰਮਜੀਤ ਕੌਰ ਗਿੱਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।ਇਸ ਮੌਕੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ,ਸਕੂਲ ਦੇ ਅਧਿਆਪਕ,ਜੇਤੂ ਖਿਡਾਰੀਆਂ ਦੇ ਮਾਪੇ ਅਤੇ ਵਿਦਿਆਰਥੀ ਸ਼ਾਮਲ ਹੋਏ।

No comments: