BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਂਝੇ ਤੌਰ'ਤੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ 'ਤੇ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਨੇ ਕਿਹਾ ਨਵੇਂ ਸਾਲ ਨੂੰ ਜੀ ਆਇਆਂ

ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਅਤੇ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਦੇ ਸਾਥੀ
ਜੰਡਿਆਲਾ ਗੁਰੂ 3 ਜਨਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਦੇ ਪੱਤਰਕਾਰਾਂ ਦੇ ਦੋ ਧੜਿਆਂ ਨੇ ਏਕਤਾ ਅਤੇ ਆਪਸੀ ਪਿਆਰ ਨਾਲ ਰਲ ਮਿਲ ਕਿ ਨਵੇਂ ਸਾਲ ਦਾ ਕੀਤਾ ਸਵਾਗਤ। ਸਾਲ 2018 ਨੂੰ ਜੀ ਆਇਆਂ ਕਹਿੰਦਿਆਂ ਅਤੇ ਗੁਜ਼ਰੇ ਸਾਲ ਵਿੱਚ ਆਪਣੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਨ ਲਈ ਸਥਾਨਕ ਪੱਤਰਕਾਰਾਂ ਦੇ ਦੋ ਧੜਿਆਂ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਅਤੇ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਵਲੋਂ ਸਥਾਨਕ ਹੋਟਲ ਹੇਡੇ ਵਿੱਚ ਇਕੱਤਰਤਾ ਕੀਤੀ। ਸਾਰੇ ਪੱਤਰਕਾਰ ਸਾਥੀਆਂ ਨੇ ਸੱਭ ਤੋਂ ਪਹਿਲਾਂ 30 ਦਸੰਬਰ ਨੂੰ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਉਪਰੰਤ ਸਾਰਿਆਂ ਨੇ ਦੇਸ਼ ਵਾਸਤੇ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਅਰਪਨ ਕੀਤੀ। ਇਸ ਮੌਕੇ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰ ਸਾਥੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵਿਚਾਰਿਆ ਗਿਆ। ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ'ਤੇ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਪਰਮਿੰਦਰ ਸਿੰਘ ਜੋਸਨ ਨੇ ਸਮੂਹ ਪੱਤਰਕਾਰ ਸਾਥੀਆਂ ਦੀ ਭਾਈਚਾਰਕ ਸਾਂਝ'ਤੇ ਜੋਰ ਦਿੱਤਾ ਅਤੇ ਭਵਿੱਖ ਵਿੱਚ ਮਿਲ-ਜੁਲ ਕੇ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ। ਮੀਟਿੰਗ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਪੱਤਰਕਾਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਸਾਰੇ ਪੱਤਰਕਾਰ ਸਾਥੀਆਂ ਨੇ ਰਾਤ ਦੇ ਖਾਣੇ ਦਾ ਆਨੰਦ ਮਾਣਿਆ। ਇਸ ਮੌਕੇ ਰਾਮ ਪ੍ਰਸ਼ਾਦ ਸ਼ਰਮਾਂ, ਸੁਰਿੰਦਰ ਪਾਲ ਸਿੰਘ, ਜਸਪਾਲ ਸ਼ਰਮਾਂ, ਅਸ਼ਵਨੀ ਸ਼ਰਮਾਂ, ਜੈਦੀਪ ਸਿੰਘ, ਅੰਮ੍ਰਿਤ ਪਾਲ ਸਿੰਘ, ਪੰਜਾਬ ਸਿੰਘ ਬੱਲ, ਹਰਜਿੰਦਰ ਸਿੰਘ ਕਲੇਰ,ਕੁਲਜੀਤ ਸਿੰਘ,ਰਾਮਸ਼ਰਨਜੀਤ ਸਿੰਘ, ਮਨਜਿੰਦਰ ਸਿੰਘ ਚੰਦੀ, ਆਰਡੀ ਸਿੰਘ, ਰਾਜੇਸ਼ ਛਾਬੜਾ, ਕਵਲਜੀਤ ਸਿੰਘ ਲਾਡੀ, ਹਰਵਿੰਦਰ ਸਿੰਘ ਡਡਵਾਲ, ਸਿਮਰਤ ਪਾਲ ਸਿੰਘ ਬੇਦੀ, ਸੰਜੀਵ ਕੁਮਾਰ ਚੋਪੜਾ, ਅੰਮ੍ਰਿਤਪਾਲ ਸਿੰਘ ਘੰਘਸ ਅਤੇ ਹੋਰ।

No comments: