BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ ੨੯ ਜਨਵਰੀ ਨੂੰ ਲਗਾਇਆ ਜਾ ਰਿਹੈ ਪੁਸਤਕ ਮੇਲ

ਤਲਵੰਡੀ ਸਾਬੋ, 25 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੁਸਤਕਾਂ ਗਿਆਨ ਦਾ ਸਮੁੰਦਰ ਹਨ ਅਤੇ ਅੱਜ ਦੇ ਸਮੇਂ ਦੌਰਾਨ ਪੂਰੀ ਦੁਨੀਆਂ ਵਿੱਚ ਗਿਆਨ ਤੋਂ ਵੱਡੀ ਕੋਈ ਵੀ ਸ਼ਕਤੀ ਨਹੀਂ ਹੈ। ਇਸ ਤੱਥ ਨੂੰ ਉਭਾਰਣ ਲਈ ਅਤੇ ਵਿਦਿਆਰਥੀਆਂ ਵਿੱਚ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ ੨੯ ਜਨਵਰੀ ਨੂੰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ।
ਇਹ ਮੇਲਾ “ਪੰਜਾਬੀ ਰਾਬਤਾ” ਮੈਗਜ਼ੀਨ ਵੱਲੋਂ ਮਾਲਵਾ ਮਿਸ਼ਨ ਮੌੜ ਮੰਡੀ ਅਤੇ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਦੇ ਸਹਿਯੋਗਨਾਲ ਸਾਂਝੇ ਤੌਰ 'ਤੇ ਲਗਾਇਆ ਜਾ ਰਿਹਾ ਹੈ। ਮੇਲੇ ਦੀ ਪ੍ਰਧਾਨਗੀ ਇੱਕ ਉੱਘੇ ਸਾਹਿਤਕਾਰ-ਡਾ. ਲਾਭ ਸਿੰਘ ਖੀਵਾ ਵੱਲੋਂ ਕੀਤੀ ਜਾਵੇਗੀ ਅਤੇ ਸ਼੍ਰੀਮਤੀ ਮਨਜੀਤ ਕੌਰ ਔਲਖ (ਸੁਪਤਨੀ ਸਵ: ਅਜਮੇਰ ਸਿੰਘ ਔਲਖ-ਨਾਟਕਕਾਰ) ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਇਸ ਮੌਕੇ ਤੇ ਡਾ. ਪਰਮਜੀਤ ਸਿੰਘ ਰੋਮਾਣਾ (ਸਾਬਕਾ ਡੀਨਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ), ਡਾ. ਐੱਮ. ਪੀ. ਸਿੰਘ (ਇੰਚਾਰਜ-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ) ਅਤੇ ਡਾ. ਹਜ਼ੂਰ ਸਿੰਘ (ਮੁਖੀ-ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ) ਵੀ ਵਿਸ਼ੇਸ਼ ਮਹਿਮਾਨ ਵਜ਼ੋਂ ਮੌਜੂਦ ਰਹਿਣਗੇ। ਇਸ ਮੇਲੇ ਵਿੱਚ ਬਹੁਤ ਸਾਰੇ ਲੇਖਕ, ਸਾਹਿਤਕਾਰ, ਕਵੀ, ਕਹਾਣੀਕਾਰ ਅਤੇ ਨਾਵਲਿਸਟ ਵੀ ਪਹੁੰਚ ਰਹੇ ਹਨ। ਮੇਲੇ ਵਿੱਚ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ, ਨਾਵਲਾਂ, ਕਹਾਣੀਆਂ ਅਤੇ ਕਵਿਤਾਵਾਂ 'ਤੇ ਚਰਚਾ ਹੋਵੇਗੀ ਅਤੇ ਰੁਬਰੂ ਪ੍ਰੋਗਰਾਮ ਹੋਵੇਗਾ।
ਇਸ ਮੇਲੇ ਵਿੱਚ ਮਾਲਵਾ ਵੈਲਫੇਅਰ ਕਲੱਬ,  ਬੰਗੀ ਨਿਹਾਲ ਸਿੰਘ ਵੀ ਵਿਸ਼ੇਸ਼ ਸਹਿਯੋਗੀ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਪੁਸਤਕ ਮੇਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਦੀ ਵੈਬਸਾਈਟ 'ਤੇ ਉਪਲੱਬਧ ਹੈ। ਕਾਲਜ ਦੇ ਮੁਖੀ ਡਾ.  ਹਜ਼ੂਰ ਸਿੰਘ ਨੇ ਪੰਜਾਬ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਇਸ ਮੇਲੇ ਵਿੱਚ ਆਉਣ ਲਈ, ਸਾਰੇ ਪ੍ਰਬੰਧਕਾਂ ਵੱਲੋਂ, ਨਿੱਘਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਜਿੱਥੇ ਸਮਾਜ ਅਤੇ ਵਿਦਿਆਰਥੀਆਂ ਵਿੱਚ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਜਾਣੂ ਕਰਵਾੳਂਦੇ ਹਨ ਉੱਥੇ ਨਵੀਆਂ-ਨਵੀਆਂ ਕਿਤਾਬਾਂ ਦਾ ਇੱਕ ਭੰਡਾਰ ਵੀ ਖੋਲਦੇ ਹਨ।

No comments: