BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਫਿਜ਼ੀੳਥਰੈਪੀ ਓ.ਪੀ.ਡੀ ਦਾ ਉਦਘਾਟਨ

ਜਲੰਧਰ 29 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ.ਐਡ) ਵਿੱਚ ਫਿਜ਼ੀੳਥਰੈਪੀ ਵਿਭਾਗ ਦੀ ਨਵਨਿਰਮਿਤ ਅਤੇ ਆਧੁਨਿਕ ਉਪਕਰਨਾਂ ਨਾਲ ਭਰਪੂਰ ਓ.ਪੀ.ਡੀ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮੁਕੇਸ਼ ਜੋਸ਼ੀ ਅਤੇ ਉਨ੍ਹਾਂ ਦੀ ਪਤਨੀ ਡਾ.ਨੀਲਮ ਜੋਸ਼ੀ ਵਲੋਂ ਕੀਤਾ ਗਿਆ। ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਅਤੇ ਡਾ.ਵਰੁਣ ਕਾਲਿਆ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਬੀ.ਪੀ.ਟੀ ਵਿਭਾਗ ਦੇ ਵੱਲੋਂ ਸਾਇੰਸਿਆ ਦਾ ਪ੍ਰਬੰਧ ਵੀ ਕੀਤਾ ਗਿਆ। ਡਾ. ਤਾਇਬਾ, ਡਾ.ਕਿਰਨ ਅਤੇ ਡਾ. ਰਿਮਝਿਮ ਦੇ ਦਿਸ਼ਾ ਨਿਰਦੇਸ਼ਾਂ 'ਤੇ ਬੀ.ਪੀ.ਟੀ ਦੇ ਵਿਦਿਆਰਥੀਆਂ ਨੇ ਚਾਰਟ ਅਤੇ ਮਾਡਲ ਪੇਸ਼ ਕਰ ਫਿਜ਼ੀੳਥਰੈਪੀ ਦੇ ਮਹੱਤਵ ਨੂੰ ਦਿਖਾਇਆ। ਡਾ ਮੁਕੇਸ਼ ਜੋਸ਼ੀ ਨੇ ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਅੱਜ ਦੇ ਮਸ਼ੀਨੀਕਰਣ ਯੁੱਗ ਵਿੱਚ ਬਿਨਾਂ ਦਵਾਈਆਂ ਦੇ ਫਿਜ਼ੀੳਥਰੈਪੀ ਨਾਲ ਇਲਾਜ ਸੰਭਵ ਹੈ। ਸਰਵਾਈਕਲ, ਗੋਡਿਆਂ ਦੇ ਦਰਦ, ਮਾਸਪੇਸ਼ੀਆਂ ਦੇ ਖਿਚਾਬ ਅਤੇ ਜੋੜੋਂ ਦੇ ਦਰਦ ਦਾ ਇਲਾਜ ਇਸ ਨਾਲ ਹੋ ਸਕਦਾ ਹੈ। ਉਨ੍ਹਾਂਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਡਾਇਰੇਕਟਰ ਸ਼੍ਰੀਮਤੀ ਦਾਦਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਅਮਰਪਾਲ ਸਿੰਘ ਅਤੇ ਕਾਲਜ ਦੇ ਸਭ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ।

No comments: