BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਤਹਿਸੀਲਦਾਰ ਤਲਵੰਡੀ ਸਾਬੋ ਦੇ ਦਫਤਰ ਅੱਗੇ ਲਾਇਆ ਧਰਨਾ

ਤਲਵੰਡੀ ਸਾਬੋ, 16 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕਰਜਾ ਮੁਆਫੀ ਲੈਣ ਲਈ ਮਾਲ ਵਿਭਾਗ ਦੇ ਰਿਕਾਰਡ ਵਿੱਚ ਆਪਣੀ ਜਮੀਨ ਦੀ ਸਹੀ ਮਲਕੀਅਤ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਜਿਲਾ ਸੀਨੀਅਰ ਮੀਤ ਪ੍ਰਧਾਨ ਰਾਜ ਮਹਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਤਹਿਸੀਲਦਾਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਧਰਨੇ ਨੂੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਸਹਿਕਾਰੀ ਸਭਾ ਦੀਆਂ ਕਾਪੀਆਂ ਵਿੱਚ ਹੱਕ ਕਰਜਾ 7 ਏਕੜ ਦਰਜ ਕੀਤੀ ਹੋਈ ਹੈ ਪਰ ਉਹਨਾਂ ਕੋਲ ਪੰਜ ਏਕੜ ਜਾਂ ਉਸ ਤੋਂ ਘੱਟ ਜਮੀਨ ਹੈ ਜਿਸ ਦੀ ਦਰੁਸਤੀ ਮਾਲ ਵਿਭਾਗ ਨੇ ਕਰਨੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹਨਾਂ ਗਲਤੀਆਂ ਕਰਕੇ ਬਹੁਤੇ ਕਿਸਾਨ ਕਰਜ ਮੁਆਫੀ ਤੋ ਵਾਂਝੇ ਰਹਿ ਗਏ ਹਨ। ਉਹਨਾਂ ਮੰਗ ਕੀਤੀ ਕਿ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਸਹਿਕਾਰੀ ਸਭਾ ਦੇ ਰਿਕਾਰਡ ਠੀਕ ਕਰਕੇ ਕਿਸਾਨਾਂ ਨੂੰ ਕਰਜ ਮੁਆਫੀ ਸਕੀਮ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਵੇਂ ਮਾਲ ਵਿਭਾਗ ਨੇ ਪਹਿਲਾਂ ਹੀ ਇਸ ਨੂੰ ਠੀਕ ਕਰਨਾ ਸੀ ਪਰ ਮਾਲ ਵਿਭਾਗ ਨੇ ਇਸ ਨੂੰ ਠੀਕ ਨਹੀਂ ਕੀਤਾ ਜਿਸ ਕਰਕੇ ਅੱਜ ਕਿਸਾਨਾਂ ਨੂੰ ਧਰਨਾ ਦੇਣਾ ਪਿਆ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਦੀ ਮੁਸ਼ਕਲ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 19 ਜਨਵਰੀ ਨੂੰ ਡੀ. ਸੀ ਦਫਤਰ ਬਠਿੰਡਾ ਅੱਗੇ ਅਣਮਿਥੇ ਸਮੇ ਲਈ ਧਰਨਾ ਦਿੱਤਾ ਜਾਵੇਗਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਰਾਮਪੁਰਾ ਸੂਬਾ ਮੀਤ ਪ੍ਰਧਾਨ, ਫੂਲਾ ਸਿੰਘ ਜਿਲਾ ਖਚਾਨਚੀ, ਦਲਜੀਤ ਸਿੰਘ ਖਾਲਸਾ ਲਹਿਰੀ, ਧਨੱਤਰ ਸਿੰਘ ਭਾਗੀਵਾਂਦਰ ਅਤੇ ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ। ਉਕਤ ਮਾਮਲੇ ਸਬੰਧੀ ਜਦੋਂ ਤਹਿਸੀਲਦਾਰ ਸੁਖਰਾਜ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਅਰਜੀਆਂ ਐਸ. ਡੀ. ਐਮ ਤਲਵੰਡੀ ਸਾਬੋ ਨੂੰ ਦੇ ਦੇਣ ਜਿਸ ਤੋਂ ਬਾਅਦ ਉਨ੍ਹਾਂ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰੁਸਤੀਆਂ ਕਰ ਦਿੱਤੀਆਂ ਜਾਣਗੀਆਂ।

No comments: