BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਜਲੀ ਮੁਲਾਜਮਾਂ ਨੇ ਨਵੇਂ ਸਾਲ ਵਾਲੇ ਦਿਨ ਕਾਲੇ ਬਿੱਲੇ ਲਾ ਕੇ ਸਾੜੀ ਪੰਜਾਬ ਸਰਕਾਰ ਦੀ ਅਰਥੀ, ਜੰਮ ਕੇ ਕੀਤੀ ਨਾਅਰੇਬਾਜੀ

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ 'ਤੇ ਥਰਮਲ ਪਲਾਟ ਬੰਦ ਕਰਨ ਦੇ ਵਿਰੋਧ ਵਿੱਚ ਸਬ ਡਵੀਜਨ ਤਲਵੰਡੀ ਸਾਬੋ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵੱਲੋ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਪਾਵਰਕਾੱਮ ਦੇ ਸਮੂਹ ਮੁਲਾਜਮ ਨੇ ਵੱਡੀ ਗਿਣਤੀ ਵਿੱਚ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਅਤੇ ਪਾਵਰਕਾੱਮ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਮੁਜਾਹਰਾ ਕਰਨ ਤੋਂ ਪਹਿਲਾਂ ਮੁਲਾਜਮ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਇੰਜੀਨੀਅਰ ਨਛੱਤਰ ਸਿੰਘ ਜੇ. ਈ ਮੰਡਲ ਪ੍ਰਧਾਨ, ਸਬ ਡਵੀਜਨ ਪ੍ਰਧਾਨ ਮਨੀ ਰਾਮ ਸ਼ਰਮਾ ਅਤੇ ਗੁਰਲਾਭ ਸਿੰਘ ਡਵੀਜਨ ਆਗੂ ਨੇ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਬੇਰੁਜਗਾਰੀ ਵਿੱਚ ਵਾਧਾ ਕਰਨ ਲਈ ਥਰਮਲ ਪਲਾਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨੂੰ ਅੱਗੇ ਵੀ ਚਲਾਈਆਂ ਜਾ ਸਕਦਾ ਹੈ ਤੇ ਪਿਛਲੀ ਅਕਾਲੀ ਭਾਜਪਾ ਦੀ ਸਰਕਾਰ ਨੇ ਥਰਮਲ ਨੂੰ ਚਲਾਉਣ ਲਈ 750 ਕਰੋੜ ਰੁਪਏ ਦਾ ਰੈਨੋਵੇਸ਼ਨ ਤੇ ਖਰਚਾ ਕੀਤਾ ਹੈ ਤੇ ਹੁਣ ਇੰਨੀ ਰਕਮ ਖਰਚਣ ਦੇ ਬਾਵਜੂਦ ਇਸ ਨੂੰ ਬੰਦ ਕਰਨ ਦਾ ਮੰਦਭਾਗਾ ਫੈਸਲਾ ਲਿਆ ਜਾ ਰਿਹਾ ਹੈ। ਜਿਸ ਦੀ ਜਥੇਬੰਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਟਦੀ ਹੈ ਤੇ ਮੰਗ ਕਰਦੀ ਹੈ ਕਿ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਆਗੂਆਂ ਨੇ ਦੱਸਿਆ ਕਿ ਇਹ ਥਰਮਲ ਪ੍ਰਾਈਵੇਟ ਥਰਮਲਾਂ ਤੋਂ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਸਤਾ ਹੈ ਜਦੋਂ ਕਿ ਸਰਕਾਰ ਵੱਲੋ ਥਰਮਲ ਦੀ ਕਾਰਗੁਜਾਰੀ 11. 50 ਰੁਪਏ ਪ੍ਰਤੀ ਯੂਨਿਟ ਪੈਣ ਦਾ ਭੁਲੇਖਾ ਪਾਊ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਟੈਕਨੀਕਲ ਸਰਵਿਸ ਯੂਨੀਅਨ ਸੂਬੇ ਤੋਂ ਆਏ ਪ੍ਰੋਗਰਾਮ ਅਨੁਸਾਰ 3 ਜਨਵਰੀ ਨੂੰ ਥਰਮਲ ਬਠਿੰਡਾ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਸ਼ਾਮਿਲ ਹੋਵੇਗੀ। ਆਗੂਆਂ ਨੇ ਪਾਵਰਕਾਮ ਨਾਲ ਹੋਏ ਸਮਝੌਤੇ ਅਨੁਸਾਰ ਮਨਜੂਰ ਕੀਤੀਆਂ ਮੰਗਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾ ਤੋ ਇਲਾਵਾ ਸੁਰਜੀਤ ਪਾਲ ਸਬ ਡਵੀਜਨ ਸਕੱਤਰ, ਸੰਦੀਪ ਕੁਮਾਰ, ਖੁਸ਼ੀ ਰਾਮ, ਗੋਰਾ ਸਿੰਘ, ਸ਼ਿਵਜੀ ਸਿੰਘ, ਸੁਖਮੰਦਰ ਸਿੰਘ, ਜਵਾਹਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਵੀ ਮੌਜੂਦ ਸਨ।

No comments: