BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏ. ਐਸ. ਆਈ ਹਾਕਮ ਸਿੰਘ ਪੁਲਿਸ ਵਿਭਾਗ 'ਚੋਂ ਹੋਏ ਸੇਵਾ ਮੁਕਤ ਵਿਭਾਗ ਵੱਲੋਂ ਕੀਤੀ ਗਈ ਵਿਦਾਇਗੀ ਪਾਰਟੀ

ਤਲਵੰਡੀ ਸਾਬੋ, 3 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰੰਜਾਬ ਪੁਲਿਸ ਵਿੱਚ ਛੱਤੀ ਸਾਲਾਂ ਦੀ ਸੇਵਾ ਨਿਭਾਉਣ ਉਪਰੰਤ ਏ. ਐਸ. ਆਈ ਹਾਕਮ ਸਿੰਘ ਇੰਚਾਰਜ ਸਾਂਝ ਕੇਂਦਰ ਤਲਵੰਡੀ ਸਾਬੋ ਪੁਲਿਸ ਵਿਭਾਗ ਵਿੱਚੋਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੂੰ ਸੇਵਾ ਮੁਕਤੀ ਮੌਕੇ ਮੁਬਾਰਕ ਦੇਣ ਲਈ ਪੁਲਿਸ ਲਾਈਨ ਬਠਿੰਡਾ ਵਿਖੇ ਵਿਭਾਗ ਵੱਲੋਂ ਇੱਕ ਵਿਦਾਇਗੀ ਪਾਰਟੀ ਸਮਾਗਮ ਰੱਖਿਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਐਸ. ਪੀ ਗੁਰਮੀਤ ਸਿੰਘ (ਟਰੈਫਿਕ) ਵਿਸ਼ੇਸ਼ ਤੌਰ 'ਤੇ ਪਹੁੰਚੇ।
ਵਿਦਾਇਗੀ ਪਾਰਟੀ ਸਮਾਰੋਹ ਦੀ ਸ਼ੁਰੂਆਤ ਵਿੱਚ ਏ. ਐਸ. ਆਈ ਕ੍ਰਿਸ਼ਨ ਕੁਮਾਰ ਨੇ ਸਟੇਜ਼ ਸਕੱਤਰ ਵੱਜੋਂ ਭੂਮਿਕਾ ਨਿਭਾਉਂਦਿਆਂ ਹਾਕਮ ਸਿੰਘ ਦੇ 36 ਸਾਲਾਂ ਦੀ ਵਿਭਾਗ ਦੀ ਸੇਵਾ ਉੱਪਰ ਚਾਨਣਾ ਪਾਇਆ। ਇਸ ਉਪਰੰਤ ਸਮਾਜ ਸੇਵੀ ਹਰਜਿੰਦਰ ਸਿੱਧੂ ਨੇ ਸੰਬੋਧਨ ਕਰਦਿਆਂ ਜਿੱਥੇ ਹਾਕਮ ਸਿੰਘ ਨੂੰ ਬੇਦਾਗ ਅਤੇ ਬਫਾਦਾਰੀ ਨਾਲ ਸੇਵਾ ਨਿਭਾਉਣ ਦੀ ਮੁਬਾਰਕਬਾਦ ਦਿੱਤੀ, ਉਥੇ ਉਨ੍ਹਾਂ ਦੇ ਨੌਕਰੀ ਕਰਦਿਆਂ ਦੌਰਾਨ ਕੀਤੇ ਸਮਾਜ ਸੇਵੀ ਕੰਮਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਨੇ ਇਲਾਕੇ ਵਿੱਚ ਜਨਤਕ ਥਾਵਾਂ 'ਤੇ ਨਸ਼ਾ ਕਰਨ ਵਾਲਿਆਂ ਦੇ ਚਲਾਣ ਕੱਟਣ ਦੀ ਪਹਿਲ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੀ ਬਫਾਦਾਰੀ 'ਤੇ ਬੇਦਾਗ ਸ਼ਖਸ਼ੀਅਤ ਕਰਕੇ ਤਿੰਨ ਵਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਆਖਿਰ ਵਿੱਚ ਮੁੱਖ ਮਹਿਮਾਨ ਐਸ. ਪੀ ਗੁਰਮੀਤ ਸਿੰਘ ਨੇ ਏ. ਐਸ. ਆਈ ਹਾਕਮ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਉੱਪਰ ਸਦਾ ਮਾਣ ਰਹੇਗਾ, ਇਸ ਉਪਰੰਤ ਐਸ. ਪੀ ਗੁਰਮੀਤ ਸਿੰਘ ਤੇ ਸਮੂਹ ਮੁਲਾਜਮਾਂ ਨੇ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਨਛੱਤਰ ਸਿੰਘ ਇੰਚਾਰਜ ਸਾਂਝ ਕੇਂਦਰ ਤਲਵੰਡੀ ਸਾਬੋ, ਗਗਨਦੀਪ ਸਿੰਘ ਸਮੇਤ ਹੋਰ ਪੁਲਿਸ ਮੁਲਾਜਮ, ਪੱਤਰਕਾਰ, ਰਿਸ਼ਤੇਦਾਰ ਅਤੇ ਮਿੱਤਰ-ਦੋਸਤ ਹਾਜਰ ਸਨ।

No comments: