BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਦੇ ਸਲਾਨਾ ਵਿਦਿਆਰਥੀ ਉਤਸਵ ਵਿੱਚ ਲੱਗੀਆਂ ਰੌਣਕਾਂ

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਚ ਵਿਦਿਆਰਥੀ ਮੇਲਾ
 
ਜਲੰਧਰ 28 ਜਨਵਰੀ (ਜਸਵਿੰਦਰ ਆਜ਼ਾਦ)- ਸਥਾਨਕ  ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਖੁਸ਼ੀ, ਉਤਸ਼ਾਹ ਤੇ ਮਨੋਰੰਜਨ ਭਰਪੂਰ ਵਿਦਿਆਰਥੀ ਮੇਲਾ ਦਾ ਆਯੋਜਨ  ਕੀਤਾ ਗਿਆ।ਜਿਸ ਦਾ ਆਗ਼ਾਜ ਸ਼ਹਿਰ ਦੇ ਨਾਮਵਰ ਸ਼੍ਰੀ ਵਿਨੋਦ ਗੁਪਤਾ ਉਦਯੋਗਪਤੀ ਵਲੋਂ ਝੰਡਾ ਫਹਿਰਾ ਕੇ,  ਗੁਬਾਰੇ ਛੱਡ ਕੇ ਅਤੇ ਬਿਗੁਲ ਦੀ ਮਧੁਰ ਧੁਨ ਨਾਲ ਕੀਤਾ ਗਿਆ।ਉਪਰੰਤ ਸਟਾਲਾਂ ਦਾ ਉਦਘਾਟਨ ਮੁੱਖ ਮਹਿਮਾਨ ਹਥੋਂ ਕਰਵਾਇਆ ਗਿਆ।
ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਪੇਂਟਿੰਗ ,ਮਹਿੰਦੀ ,ਸਨੈਕਸ ਅਤੇ ਸਵੀਟ ਡਿਸ਼, ਸੈਲੇਡ, ਫੇਸ ਪੇਟਿੰਗ, ਨੇਲ ਆਰਟ,ਹਾਬੀ ਡਿਸਪਲੇ, ਨਿਊਜ ਰੀਡਿੰਗ, ਕੈਪਸ਼ਨ ਰਾਈਟਿੰਗ, ਕੈਲੇਗ੍ਰਾਫੀ, ਰੇਡਿਓ ਜਾਕੀ,ਫੋਟੋਗ੍ਰਾਫੀ ਆਦਿ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ 'ਚ ਭਾਵਨਾ ਅਗਰਵਾਲ ,ਦੀਪਸ਼ਿਖਾ ਸ਼ਰਮਾ, ਦੀਪਿਕਾ ਅਗਰਵਾਲ, ਅਨੂ ਅਗਰਵਾਲ, ਨਿਧੀ ਚੌਪੜਾ, ਤਰਨ ਸਚਦੇਵਾ ਅਤੇ ਗੁਰਜੀਤ ਸਿੰਘ ਖੋਸਾ, ਨੇ ਜਜਮੈਂਟ ਦੇ ਫਰਜ਼ ਅਦਾ ਕੀਤੇ। ਖਾਣ-ਪੀਣ, ਖੇਡਾਂ ਦੇ ਸਟਾਲ ਤੇ ਡੀਜੇ ਦੇ ਸਟਾਲ ਨੇ ਵਿਦਿਆਰਥੀ ਮੇਲੇ ਨੂੰ ਚਾਰ-ਚੰਨ ਲਗਾ ਦਿੱਤੇ । ਮੁੱਖ ਮਹਿਮਾਨ ਨੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਲਗਾਈ ਗਈ ਨਵੇ ਡਿਜ਼ਾਇਨ ਦੇ ਕਪੜਿਆਂ ਦੀ  ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।ਪੰਜਾਬੀ ਵਿਭਾਗ ਅਤੇ ਇਤਿਹਾਸ ਵਿਭਾਗ ਵਲੋਂ ਪੰਜਾਬੀ ਵਿਰਸੇ ਨਾਲ ਸੰਬੰਧਤ ਕਲਾ ਪ੍ਰਦਰਸ਼ਨੀ ਮੁੱਖ ਆਕਰਸ਼ਨ ਦਾ ਕੇਦਰ ਰਹੀ।
ਇਸ ਮੌਕੇ ਤੇ ਲੱਕੀ ਡਰਾਅ ਵੀ ਕੱਢਿਆ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਵੱਖ-ਵੱਖ ਮੁਕਾਬਲਿਆਂ  'ਚ ਮੋਹਰੀ ਰਹੀਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ।ਮੇਲੇ ਦੇ ਅੰਤ ਵਿਚ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਨੇ ਇਸ ਸ਼ਾਨਦਾਰ ਮੇਲੇ ਦੀ ਸਫਲਤਾ ਲਈ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਅਜਿਹੇ ਮੇਲੇ ਵਿਦਿਆਰਥੀਆਂ ਵਿੱਚ ਨਵੀ ਊਰਜਾ ਅਤੇ ਜੋਸ਼ ਪੈਦਾ ਕਰਦੇ ਹਨ।ਇਸ ਮੌਕੇ ਤੇ ਕਾਲਜ ਦੇ ਮੈਨੇਜਰ ਅਸ਼ਵਨੀ ਅਗਰਵਾਲ,ਅਨੀਤਾ ਅਗਰਵਾਲ, ਭੀਮਸੇਨ ਅਗਰਵਾਲ, ਹਰੀਬੁੱਧ ਸਿੰਘ ਬਾਵਾ,ਸੁਦਰਸ਼ਨ ਸ਼ਰਮਾ ਸਮੂਹ ਸਟਾਫ ਅਤੇ ਵਿਦਿਆਰੀਥਆਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ।

No comments: