BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਵਿਖੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਸ਼ਾਦੀ ਸਮਾਗਮ 18 ਫਰਵਰੀ ਨੂੰ

ਤਲਵੰਡੀ ਸਾਬੋ, 8 ਫਰਵਰੀ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮਾਜ ਸੇਵੀ ਬਾਬਾ ਫਰੀਦ ਸਹਾਰਾ ਕਲੱਬ ਨੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਵਾਲੇ ਪ੍ਰੋਗਰਾਮ ਦੀ ਆਰੰਭਤਾ ਕਰ ਦਿੱਤੀ ਹੈ। ਇਸ ਮੌਕੇ ਕਲੱਬ ਦੇ ਆਗੂ ਭਾਈ ਮਲਕੀਤ ਖ਼ਾਨ ਹਾਜ਼ੀ ਨੇ ਦੱਸਿਆ ਕਿ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਸਮਾਜ ਸੇਵਾ ਕਰਨ ਹਿੱਤ ਸਹਾਰਾ ਕਲੱਬ ਬਣਾ ਕੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਨ ਵਾਲਾ ਸਮਾਗਮ ਤਲਵੰਡੀ ਸਾਬੋ ਦੇ ਨੱਤ ਰੋਡ 'ਤੇ 18 ਫਰਵਰੀ ਨੂੰ ਰੱਖਿਆ ਗਿਆ ਹੈ। ਇਸ ਮੌਕੇ ਜਿੱਥੇ ਉਨ੍ਹਾਂ ਪਹੁੰਚ ਕੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਸੱਦਾ ਦਿੱਤਾ ਉੱਥੇ ਉਨ੍ਹਾਂ ਉਕਤ ਪੁੰਨ ਵਾਲੇ ਕੰਮ ਵਿੱਚ ਦਾਨੀ ਸੱਜਣਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ।

No comments: