BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰਿਨਿਟੀ ਕਾਲਜ ਵਿਚ ਟ੍ਰਿਨਿਟੀ ਸਪੋਰਟਸ ਅਤੇ ਕਲਚਰਲ ਬੋਨਾਂਜਾ-2018 ਮੁਕਾਬਲਾ ਸੰਪਨ

ਜਲੰਧਰ 17 ਫਰਵਰੀ (ਗੁਰਕੀਰਤ ਸਿੰਘ)- ਅੱਜ 17 ਫਰਵਰੀ 2018 (ਸ਼ਨੀਵਾਰ) ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਪ੍ਰਿੰਸੀਪਲ ਅਜੈ ਪਰਾਸ਼ਰ, ਰੈਵ. ਫਾਦਰ ਜੀਬਨ ਜੀ, ਸਿਸਟਰ ਰੀਟਾ ਜੀ ਅਤੇ, ਸਪੋਰਟਸ ਵਿਭਾਗ ਦੇ ਮੁੱਖੀ ਪ੍ਰੋ. ਕਰਨਵੀਰ ਜੀ ਦੀ ਅਗਵਾਹੀ ਅਧੀਨ ਕਰਵਾਏ ਗਏ ਪੰਦਰਵੇਂ ਸਲਾਨਾ ਟ੍ਰਿਨਿਟੀ ਸਪੋਰਟਸ ਅਤੇ ਕਲਚਰਲ ਬੋਨਾਂਜਾ-2018 ਮੁਕਾਬਲਾ ਆਪਣੀਆ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟ੍ਰਿਨਿਟੀ ਸਪੋਰਟਸ ਬੋਨਾਂਜ-2018 ਮੁਕਾਬਲਾ 15 ਫਰਵਰੀ ਤੋਂ 17 ਫਰਵਰੀ 2018 ਤੱਕ ਚੱਲਿਆ।ਜਿਸ ਦੇ ਅੰਤਰਗਤ ਵਿਦਿਆਰਥੀਆਂ ਦੇ ਖੇਡ ਅਤੇ ਕਲਚਰਲ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਦੋ ਟੀਮਾਂ ਵਿਚ ਵੰਡਿਆ ਗਿਆ। ਪਹਿਲੀ ਟੀਮ ਬੀ.ਏਫ਼ਬੀ.ਐਸੀ ਦੇ ਕਪਤਾਨ ਪ੍ਰੋ. ਬੱਲਜੀਤ ਕੌਰ ਅਤੇ ਪ੍ਰੋ. ਨਿਧੀ ਸ਼ਰਮਾਂ ਸਨ, ਦੂਜੀ ਟੀਮ ਬੀ.ਸੀ.ਏ.ਫ਼ਕਾਮਰਸ ਟੀਮ ਦੇ ਕਪਤਾਨ ਪ੍ਰੋ. ਪੂਜਾ ਗਾਬਾ ਅਤੇ ਪ੍ਰੋ. ਜੈਸੀ ਜੂਲੀਅਨ ਸਨ। ਖੇਡ ਮੁਕਾਬਲਿਆਂ ਵਿਚ ਕ੍ਰਿਕਿਟ, ਫੁਟਬਾਲ ਅਤੇ ਵਾਲੀਬਾਲ ਦੇ ਮੈਚਾਂ ਤੋਂ ਇਲਾਵਾ 100, 200, 400, 800 ਅਤੇ 1500 ਮੀਟਰ ਰੇਸ, ਸਾਰਟ ਪੁੱਟ, ਲੌਂਗ ਜੰਪ, , ਰੱਸਾ- ਕੱਸੀ, , ਆਦਿ ਖੇਡਾਂ ਕਰਵਾਈਆ ਗਈਆ।ਕਲਚਰਲ ਮੁਕਾਬਲਿਆ ਵਿਚ ਪੰਜਾਬ ਦਾ ਲੋਕ-ਨਾਚ ਭੰਗੜਾ, ਗੀਤ-ਸੰਗੀਤ, ਸਕਿਟ, ਕਵਾਲੀ, ਕੋਲਾਜ ਮੈਕਿੰਗ ਆਦਿ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ, ਭਾਸ਼ਣ ਅਤੇ ਲੇਖ ਮੁਕਾਬਲਾ ਵੀ ਕਰਵਾਇਆ ਗਿਆ। ਇਹ ਪ੍ਰੋਗਰਾਮ ਦੋ ਸੈਸ਼ਨਾ ਵਿਚ ਕਰਵਾਇਆ ਜਾਵੇਗਾ। ਸਵੈਰ ਦਾ ਸੈਸ਼ਨ 10.00 ਵਜੇ ਸ਼ੁਰੂ ਹੋਇਆ।ਸਵੈਰ ਦੇ ਸ਼ੇਸਨ ਵਿਚ ਮੋਨਸੈਵੀਆ ਜੇਵੀਅਰ (ਚੇਅਰਮੈਨ ਐਜੂਕੇਸ਼ਨ ਬੋਰਡ ਜਲੰਧਰ ਡਾਇਓਸਿਸ) ਜੀ ਮੁੱਖ ਮਹਿਮਾਨ ਵਜੋਂ ਪਹੁੰਚੇ।ਇਹਨਾਂ ਤੋਂ ਇਲਾਵਾ  ਪ੍ਰੋ. ਕਰਨਵੀਰ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਬਲਜੀਤ ਕੌਰ, ਪ੍ਰੋ. ਨਵਦੀਪ, ਪ੍ਰੋ: ਨਿਧੀ, ਪ੍ਰੋ: ਇੰਦਰਜੀਤ ਕੋਰ, ਪ੍ਰੋ. ਪੂਜਾ ਗਾਬਾ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਲਕੀਅਤ ਸਿੰਘ, ਪ੍ਰੋ. ਰਾਹੁਲ ਸੇਖਰੀ ਸ਼ਾਮਿਲ ਹੋਏ।ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਰਚ ਪਾਸ ਨਾਲ ਹੋਈ, ਜਿਸ ਵਿੱਚ ਕਾਲਜ ਦੇ ਵੱਖ- ਵੱਖ ਟੀਮਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੇਸਟ ਮਾਰਚ-ਪਾਸ ਦਾ ਖਿਤਾਬ ਕਾਮਰਸ ਵਿਭਾਗ ਟੀਮ ਦੇ ਵਿਦਿਆਰਥੀਆਂ ਨੇ ਜਿੱਤਿਆ। ਦੁਪਿਹਰ ਦਾ ਸੈਸ਼ਨ 3:00 ਵਜੇ ਸ਼ੁਰੂ ਹੋਇਆ ਜਿਸ ਵਿੱਚ ਹੋਲੀ ਟ੍ਰਿਨਿਟੀ ਸੈਮੀਨਰੀ ਜਲੰਧਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ ਜੀ  ਮੁੱਖ ਮਹਿਮਾਨ ਵਜੋਂ ਪਹੁੰਚੇ। ਇਹਨਾਂ ਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ, ਐਮ.ਐਲ.ਏ. ਰਾਜਿੰਦਰ ਬੈਰੀ ਜੀ, ਕਾਉਂਸਲਰ ਸ. ਜਗਜੀਤ ਸਿੰਘ ਅਤੇ ਸੁਨੀਤਾ ਰਿੰਕੂ ਜੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।ਮੁਕਾਬਲੇ ਵਿੱਚ ਕ੍ਰਿਕਿਟ, ਫੁੱਟਬਾਲ ਅਤੇ ਵਾਲੀਬਾਲ ਦੇ ਮੈਚਾਂ ਤੋਂ ਇਲਾਵਾ 100, 200, 400, 800 ਅਤੇ 1500 ਮੀਟਰ ਰੇਸ, ਸਾਰਟ ਪੁੱਟ, ਲੌਂਗ ਜੰਪ, ਆਦਿ ਖੇਡਾਂ ਕਰਵਾਈਆ ਗਈਆ।ਮੱਖ ਮਹਿਮਾਨ ਮੇਅਰ ਸ਼੍ਰੀ ਜਗਦੀਸ਼ ਰਾਜ ਜੀ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਖੇਡਾਂ ਦੇ ਮਹੱਤਵ ਬਾਰੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਨਰੋਈ ਸਿਹਤ ਰਾਹੀਂ ਹੀ ਨਰੋਈ ਸੋਚ ਨੂੰ ਕਾਇਮ ਰਖਿਆ ਜਾ ਸਕਦਾ ਹੈ। ਕਾਲਜ ਦੇ ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਹਨਾਂ ਖੇਡਾਂ ਵਿਚ ਭਾਗ ਲਿਆ। ਇਸ ਉਪਰੰਤ ਵੱਖ-ਵੱਖ ਖੇਡ ਮੁਕਾਬਲਿਆ ਵਿਚੋਂ ਜਿੱਤਣ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ।ਜਿਸ ਵਿਚ ਵਾਲੀਬਾਲ ਵਿਚੋਂ ਬੀ.ਏ.ਫ਼ਬੀ.ਐਸੀ ਦੀ ਟੀਮ ਜੈਤੂ ਰਹੀ। ਫੁਟਵਾਲ (ਲੜਕੇਫ਼ਲੜਕੀਆਂ) ਦਾ ਮੈਚ ਬੀ.ਸੀ.ਏਫ਼ਕਾਮਰਸ ਦੀ ਟੀਮ ਜੇਤੂ ਰਹੀਂ ਅਤੇ ਕ੍ਰਿਕਿਟ (ਲੜਕੇਫ਼ ਲੜਕੀਆਂ) ਵਿਚੋਂ ਬੀ.ਏ.ਫ਼ਬੀ.ਐਸੀ ਦੀ ਟੀਮ ਜੇਤੂ ਰਹੇ। ਚੈਸ਼ (ਲੜਕੇਫ਼ਲੜਕੀਆਂ) ਦਾ ਮੈਚ ਬੀ.ਸੀ.ਏਫ਼ਕਾਮਰਸ ਦੀ ਟੀਮ ਨੇ ਜਿੱਤਿਆ। ਕਲਚਰਲ ਮੁਕਾਬਲਿਆਂ ਵਿਚੋਂ ਭੰਗੜਾ ਬੀ.ਏ.ਫ਼ਬੀ.ਐਸੀ ਟੀਮ ਨੇ ਜਿੱਤਿਆ।ਕਾਲਜ ਦੇ ਵਿਦਿਆਰਥੀਆਂ ਨੇ ਗਰੁਪ ਡਾਂਸ, ਸਕਿਟ ਅਤੇ ਪੰਜਾਬੀ ਭੰਗੜੇ ਦੇ ਰੰਗ- ਰੰਗ ਪ੍ਰੋਗਰਾਮ ਰਾਹੀਂ ਸਾਰਿਆ ਦਾ ਮਨ ਮੋਹ ਲਿਆ।  ਬੈਸਟ ਅਥਲੀਟ ਲੜਕਾ ਦੀਪਕ ਅਤੇ ਲੜਕੀਆਂ ਵਿਚੋ ਬੈਸਟ ਅਥਲੀਟ ਅਵਾਰਡ ਅਮਨ ਨੇ ਜਿੱਿਤਆ।ਬੇਸਟ ਸਪੋਰਟਸ ਟੀਮ ਦੀ ਟਰੋਫੀ 'ਬੀ.ਏ.ਫ਼ਬੀ.ਐਸੀ' ਟੀਮ ਨੇ ਜਿੱਤੀ ਅਤੇ ਬੇਸਟ ਕਲਚਰਲ ਟੀਮ ਦੀ ਟ੍ਰੋਫੀ 'ਬੀ.ਸੀ.ਏਫ਼ਕਾਮਰਸ' ਟੀਮ ਨੇ ਜਿੱਤੀ। ਇਸ ਪ੍ਰੋਗਰਾਮ ਦੇ ਸੰਸਥਾਪਕ ਪ੍ਰੋ: ਕਰਨਵੀਰ ਅਤੇ ਰੈਵ. ਫਾਦਰ ਜੀਬਨ ਜੀ ਸਨ।ਪ੍ਰੋਗਰਾਮ ਵਿਚ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ ਨੇ ਆਪਣੇ ਭਾਸ਼ਣ ਰਾਹੀ ਇਸ ਖੇਡ ਅਤੇ ਕਲਚਰਲ ਮੁਕਾਬਲੇ ਨੂੰ ਸਫਲਤਾਪੂਰਵਕ ਢੰਗ ਨਾਲ ਕਰਵਾਉਣ ਲਈ ਟ੍ਰਿਨਿਟੀ ਟੀਮ ਨੂੰ ਵਧਾਈ ਦਿੱਤੀ। ਸੰਬੋਧਨ ਕਰਦੇ ਹੋਏ ਆਖੀਰ ਵਿੱਚ ਇਹ ਪ੍ਰੋਗਰਾਮ ਰਾਸ਼ਟਰੀ ਗਾਇਨ ਉਪਰੰਤ ਸਾਰਿਆ ਦੇ ਦਿਲਾਂ ਉਪਰ ਅਮਿੱਟ ਛਾਪ ਛੱਡਦਾ ਹੋਇਆ ਸਮਾਪਿਤ ਹੋ ਗਿਆ।

No comments: