BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 44ਵੇਂ ਫੇਟ ਦਾ ਕੀਤਾ ਗਿਆ ਆਯੋਜਨ

ਜਲੰਧਰ 17 ਫਰਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 44ਵੇਂ ਫੇਟ ਦਾ ਆਯੋਜਨ ਕੀਤਾ ਗਿਆ ਜਿਸਦੇ ਮੁਖ ਮਹਿਮਾਨ ਜਲੰਧਰ ਸੈਂਟਰਲ ਤੋਂ ਐਮ. ਐਲ. ਏ. ਸ਼੍ਰੀ ਰਜਿੰਦਰ ਬੇਰੀ ਜੀ ਸਨ। ਕਾਲਜ ਦੀ ਪ੍ਰਬਧਕ ਕਮੇਟੀ, ਪ੍ਰਿੰਸੀਪਲ, ਫੇਟ ਇੰਚਾਰਜ ਸ਼੍ਰੀਮਤੀ ਰੇਨੂੰ ਟੰਡਨ, ਕਾਲਜ ਹੈਡ ਗਰਲ ਕੁਮਾਰੀ ਮਨਮੀਤ ਅਤੇ ਯੂਥ ਕੱਲਬ ਪ੍ਰੈਜੀਡੈਂਟ ਕੁਮਾਰੀ ਗਾਇਤਰੀ ਨੇ ਮੁਖ ਮਹਿਮਾਨ ਦਾ ਫੁਲਾਂ ਨਾਲ ਸਵਾਗਤ ਕੀਤਾ। ਇਸ ਮੋਕੇ ਤੇ ਕਾਲਜ ਦੀ ਪ੍ਰਬਧਕ ਕਮੇਟੀ ਦੇ ਪ੍ਰਧਾਨ ਪੁਰੁਸ਼ੋਤਮ ਲਾਲ ਬੁਧੀਆਮ ਜੁਆਇਂਟ ਸੈਕਟਰੀ ਸ਼੍ਰੀ ਵਿਨੋਦ ਦਾਦਾ, ਐਡਵਾਇਜਰ ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ, ਸ਼੍ਰੀ ਕਮਲ ਕੁਮਾਰ ਬੁਧੀਆ, ਸ਼੍ਰੀ ਪ੍ਰਵੀਨ ਦਾਦਾ, ਸ਼੍ਰੀ ਡੀ. ਕੇ. ਜੋਸ਼ੀ ਵੀ ਮੌਜੂਦ ਸਨ । ਸਮਾਰੋਹ ਦੀ ਸ਼ੁਰੁਆਤ ਸ਼ਬਦ ਗਾਇਨ ਨਾਲ ਕੀਤੀ ਗਈ ਅਤੇ ਲੋਕਗੀਤ ਦੁਆਰਾ ਸਾਰਿਆਂ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁਖ ਮਹਿਮਾਨ ਨੇ ਆਪਣੇ ਭਾਸ਼ਨ ਵਿੱਚ ਵਿਦਿਆਰਥਣਾਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਐਸ. ਡੀ. ਕਾਲਜ ਦੀ ਕੁੜੀਆਂ ਦੀ ਪੜਾਈ ਲਈ ਵਧੀਆ ਤੇ ਸੁੱਰਖਿਅਤ ਹੈ। ਉਪਰੰਤ ਪ੍ਰਬਧਕ ਕਮੇਟੀ ਨੇ ਮੁਖ ਮਹਿਮਾਨ, ਸ਼੍ਰੀ ਰਜਿੰਦਰ ਬੇਰੀ ਨੂੰ ਸਮਰਿਤੀ ਚਿੰਨ ਦਿੱਤਾ ਅਤੇ ਸ਼੍ਰੀ ਵਿਨੋਦ ਦਾਦਾ ਜੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁਖ ਮਹਿਮਾਨ ਨੇ ਫੇਟ ਦਾ ਉਦਘਾਟਨ ਕੀਤਾ ਅਤੇ ਸਾਰੇ ਸਟਾਲਜ ਦਾ ਦੌਰਾ ਕੀਤਾ। ਇਸ ਸਮਾਰੋਹ ਵਿਚ ਸਿੰਗਰ ਦਿਲਦਾਰ ਵੀ ਪਹੁੰਚੇ ਜਿਨ੍ਹਾਂ ਨੇ ਸਟੇਜ ਪਰਫਾਰਮੈਂਸ ਕੀਤੀ ਅਤੇ ਆਪਣੇ ਗੀਤਾਂ ਤੇ ਵਿਦਿਆਰਥਣਾਂ ਨੂੰ ਨਚਣ ਤੇ ਮਜਬੂਰ ਕਰ ਦਿੱਤਾ। ਇਸ ਮੋਕੇ ਅੰਤ ਵਿਚ ਪ੍ਰਧਾਨ ਸ਼੍ਰੀ ਪੁਰੁਸ਼ੋਤਮ ਬੂਧੀਆ ਜੀ ਨੇ ਰੈਫਲ ਡਰਾਅ ਕਡਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ।

No comments: