BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਫਰੀਦ ਗਰੀਬ ਸਹਾਰਾ ਕਲੱਬ ਵੱਲੋਂ 9 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਲੱਗੇ ਬਾਬਾ ਫਰੀਦ ਗਰੀਬ ਸਹਾਰਾ ਕਲੱਬ ਤਲਵੰਡੀ ਸਾਬੋ ਵੱਲੋਂ ਆਪਣੀਆਂ ਸਮਾਜਿਕ ਸਰਗਰਮੀਆਂ ਨੂੰ ਹੋਰ ਤੇਜ ਕਰਦਿਆਂ ਅੱਜ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ। ਸਥਾਨਕ ਨੱਤ ਰੋਡ 'ਤੇ ਇੱਕ ਵਿਸ਼ਾਲ ਪੰਡਾਲ ਵਿੱਚ ਉਕਤ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਸਮੁੱਚੀਆਂ ਬਾਰਾਤਾਂ ਦੇ ਪੁੱਜਣ 'ਤੇ ਕਲੱਬ ਪ੍ਰਬੰਧਕਾਂ ਨੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਖੰਡਾ ਦੀ ਅਗਵਾਈ ਵਿੱਚ ਬਾਰਾਤਾਂ ਦਾ ਸ਼ਾਨਦਾਰ ਸਵਾਗਤ ਕੀਤਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ 9 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਆਨੰਦ ਕਾਰਜ ਗੁ: ਬੁੰਗਾ ਨਾਨਕਸਰ ਦੇ ਮੁੱਖ ਗ੍ਰੰਥੀ ਬਾਬਾ ਧਰਮ ਸਿੰਘ ਨੇ ਕੀਤੇ। ਜਿੱਥੇ ਬਾਰਾਤਾਂ ਦੇ ਚਾਹ ਪਾਣੀ ਤੇ ਵਧੀਆ ਰੋਟੀ ਦਾ ਪ੍ਰਬੰਧ ਕਲੱਬ ਮੈਂਬਰਾਂ ਵੱਲੋਂ ਕੀਤਾ ਗਿਆ ਸੀ ਉੱਥੇ ਲੜਕੀਆਂ ਨੂੰ ਵਿਦਾਈ ਮੌਕੇ ਡਬਲ ਬੈੱਡ, ਪੇਟੀਆਂ, ਬਿਸਤਰੇ, ਸੂਟ ਆਦਿ ਤੋਂ ਇਲਾਵਾ ਘਰੇਲੂ ਵਰਤੋਂ ਦਾ ਸਮਾਨ ਵੀ ਕਲੱਬ ਵੱਲੋਂ ਦਿੱਤਾ ਗਿਆ। ਵਿਆਹ ਸਮਾਗਮ ਵਿੱਚ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਵੀ ਵਿਸ਼ੇਸ ਤੌਰ 'ਤੇ ਪੁੱਜੇ। ਕਲੱਬ ਦੇ ਸਰਪ੍ਰਸਤ ਮਲਕੀਤ ਖਾਂ ਹਾਜੀ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਆਮ ਲੋਕਾਂ ਦੇ ਸਹਿਯੋਗ ਨਾਲ ਉਨਾਂ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਜੋ ਆਪਣੀਆਂ ਬੱਚੀਆਂ ਦੇ ਵਿਆਹਾਂ ਲਈ ਲੋੜੀਂਦੇ ਪ੍ਰਬੰਧ ਨਹੀ ਕਰ ਸਕਦੇ ਤੇ ਅਜਿਹੇ ਪ੍ਰੋਗਰਾਮ ਅੱਗੋਂ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਮੀਤ ਪ੍ਰਧਾਨ ਦਰਸ਼ਨ ਸਿੰਘ, ਕੈਸ਼ੀਅਰ ਜਗਸੀਰ ਸਿੰਘ, ਸੈਕਟਰੀ ਤ੍ਰਿਲੋਚਨ ਸਿੰਘ ਖਾਲਸਾ, ਸਲਾਹਕਾਰ ਦਿਆ ਸਿੰਘ, ਉਪ ਸਲਾਹਕਾਰ ਵਜੀਰ ਖਾਂ, ਦਫਤਰ ਇੰਚਾਰਜ ਅਕਰਮ ਖਾਂ, ਪ੍ਰੈੱਸ ਸਕੱਤਰ ਅਮਨਦੀਪ, ਪ੍ਰਚਾਰ ਸਕੱਤਰ ਬਲਜੀਤ ਸਿੰਘ, ਉਪ ਪ੍ਰਚਾਰ ਸਕੱਤਰ ਜਗਤਾਰ ਨੰਗਲਾ, ਕਾਲਾ ਖਾਨ, ਸਿਕੰਦਰ ਖਾਂ, ਬਾਬਾ ਲਛਮਣ ਸਿੰਘ, ਜਗਸੀਰ ਸਿੰਘ ਬਠਿੰਡਾ, ਮੇਲਾ ਖਾਨ ਆਦਿ ਮੈਂਬਰਾਨ ਵੀ ਹਾਜਰ ਸਨ।

No comments: