BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਦਾਦੂ ਪੰਥੀ ਵਿਖੇ ਤਪੱਸਿਆ ਸਮਾਪਤ ਹੋਣ ਤੇ ਹਵਨਯੱਗ ਅਤੇ ਭੰਡਾਰਾ ਕੀਤਾ, ਖੁਸ਼ਬਾਜ ਜਟਾਣਾ ਨੇ ਲਿਆ ਆਸ਼ੀਰਵਾਦ

ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਡੇਰਾ ਦਾਦੂ ਪੰਥੀ ਦੇ ਮਹੰਤ ਤੁਰਤ ਦਾਸ ਵੱਲੋਂ ਇਲਾਕੇ ਦੀ ਸੁਖਸ਼ਾਂਤੀ ਲਈ 92 ਦਿਨਾਂ ਦੀ ਜਲ ਤਪੱਸਿਆ ਕੀਤੀ ਗਈ ਜਿਸ ਦੀ ਸਮਾਪਤੀ ਮੌਕੇ ਸਮਾਗਮ ਅਤੇ ਭੰਡਾਰੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਮਹੰਤ ਤੁਰਤ ਦਾਸ ਨੇ ਦੱਸਿਆ ਕਿ ਉਹਨਾਂ 92 ਦਿਨਾਂ ਦੀ ਜਲ ਵਿੱਚ ਖੜ ਕੇ ਤੱਪ ਕਰਨ ਦੀ ਤਪੱਸਿਆ ਆਰੰਭ ਕੀਤੀ ਸੀ ਜਿਸ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਤਪੱਸਿਆ ਦੀ ਸਮਾਪਤੀ ਤੇ ਹਵਨ ਯੱਗ ਕਰਕੇ ਭੰਡਾਰਾ ਕੀਤਾ ਗਿਆ। ਭੰਡਾਰੇ ਮੌਕੇ ਕੰਨਿਆਂ ਪੂਜਨ ਵੀ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਕਾਂਗਰਸ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਵੀ ਹਾਜਰੀ ਭਰੀ ਅਤੇ ਆਸ਼ੀਰਵਾਦ ਹਾਸਿਲ ਕੀਤਾ। ਮਹੰਤ ਤੁਰਤ ਦਾਸ ਨੇ ਸ. ਜਟਾਣਾ ਅਤੇ ਸਮੂਹ ਕੌਂਸਲਰਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕੇ ਦੀ ਮੋਹਤਬਰ ਸਖਸ਼ੀਅਤ ਬਲਵੀਰ ਸਿੰਘ ਸਿੱਧੂ, ਕਰਨ ਸਿੰਘ ਡੀ. ਐਸ. ਪੀ, ਗੁਰਤਿੰਦਰ ਸਿੰਘ ਰਿੰਪੀ ਮਾਨ, ਹਰਬੰਸ ਸਿੰਘ, ਅਜੀਜ ਖਾਨ ਤਿੰਨੇ ਕੌਂਸਲਰ, ਸੀਨੀਅਰ ਅਕਾਲੀ ਆਗੂ ਤੇਜਰਾਮ ਸ਼ਰਮਾ, ਆਜਾਦ ਕੌਂਸਲਰ ਸਤਿੰਦਰ ਸਿੱਧੂ, ਤਰਸੇਮ ਸੇਮੀ, ਚਿੰਟੂ ਜਿੰਦਲ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਕਾਂਗਰਸੀ ਆਗੂ ਇਕਬਾਲ ਸਿੰਘ ਸਿੱਧੂ, ਮੋਹਨ ਲਾਲ ਸ਼ਰਮਾ ਆਗੂ ਬ੍ਰਾਹਮਣ ਸਭਾ, ਪਾਲੀ ਮਹੰਤ, ਵਿਜੇ ਕੁਮਾਰ, ਬਲਕਰਨ ਸਿੰਘ, ਸਰੂਪ ਖਰਾਸੀਆ, ਰਜਿੰਦਰ ਕਬਾੜੀਆ, ਭੁੂਰ ਸਿੰਘ, ਬਾਬਾ ਪੁਰੀ, ਚਤਰ ਸਿੰਘ ਆਦਿ ਵੀ ਹਾਜ਼ਰ ਸਨ।

No comments: