BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਣ ਰਹੀ ਏ. ਸੀ ਸਰਾਂ ਦੀ ਚੌਥੀ ਮੰਜਿਲ ਦਾ ਲੈਂਟਰ ਪਾਇਆ ਗਿਆ

ਪੰਜ ਪਿਆਰਿਆਂ ਨੇ ਕਰਵਾਈ ਸ਼ੁਰੂਆਤ, ਸਿੰਘ ਸਾਹਿਬ ਤੇ ਹੋਰ ਮੋਹਤਬਰ ਸਖਸ਼ੀਅਤਾਂ ਰਹੀਆਂ ਹਾਜਰ
ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਇਤਿਹਾਸਿਕ ਇਮਾਰਤਾਂ ਦੀ ਸੇਵਾ ਕਰਵਾ ਰਹੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਣਾਈ ਜਾ ਰਹੀ 100 ਕਮਰਿਆਂ ਵਾਲੀ ਏ. ਸੀ ਸਰਾਂ ਦੇ ਦੂਜੇ ਪੜਾਅ ਦੀ ਸੇਵਾ ਦੌਰਾਨ ਅੱਜ ਚੌਥੀ ਮੰਜਿਲ ਦੀ ਛੱਤ ਦਾ ਲੈਂਟਰ ਪਾਇਆ ਗਿਆ।
ਜਿਕਰਯੋਗ ਹੈ ਕਿ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਤਖਤ ਸਾਹਿਬ ਦੇ ਇਤਿਹਾਸਿਕ ਸਥਾਨ ਤੇ 100 ਕਮਰਿਆਂ ਵਾਲੀ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਏ. ਸੀ ਸਰਾਂ ਦਾ ਨਿਰਮਾਣ ਕਰਵਾਇਆ ਜਾਣਾ ਸੀ।ਇਸ ਲੜੀ ਵਿੱਚ ਸਰਾਂ ਦਾ 60 ਕਮਰਿਆਂ ਦਾ ਇੱਕ ਹਿੱਸਾ ਮੁਕੰਮਲ ਕਰਵਾ ਕੇ ਬੀਤੇ ਸਮੇਂ ਵਿੱਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਉਸਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਸੀ ਤੇ ਹੁਣ ਸਰਾਂ ਦੇ ਦੂਜੇ ਪੜਾਅ ਦੀ ਸੇਵਾ ਪਿਛਲੇ ਸਮੇਂ ਤੋਂ ਚੱਲ ਰਹੀ ਸੀ ਤੇ ਅੱਜ ਚੌਥੀ ਮੰਜਿਲ ਦੀ ਛੱਤ ਦਾ ਲੈਂਟਰ ਪਾਇਆ ਗਿਆ। ਲੈਂਟਰ ਪਾਉਣ ਦੀ ਆਰੰਭਤਾ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ ਤੇ ਤਖਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਗੁਰਵਿੰਦਰ ਸਿੰਘ,ਭਾਈ ਕੇਵਲ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਅਮਨਦੀਪ ਸਿੰਘ ਨੇ ਪਹਿਲਾਂ ਸਮੱਗਰੀ ਦੇ ਬੱਠਲ ਪਾ ਕੇ ਸ਼ੁਰੂਆਤ ਕਰਵਾਈ। ਲੈਂਟਰ ਪਾਉਣ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ ਤੌਰ 'ਤੇ ਹਾਜਰ ਸਨ ਤੇ ਉਨਾਂ ਨੇ ਉਕਤ ਕਾਰਜ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਸਰਾਂ ਦੇ ਮੁਕੰਮਲ ਹੋ ਜਾਣ ਨਾਲ ਦੇਸ਼ ਵਿਦੇਸ਼ ਵਿੱਚੋਂ ਆਂਉਦੀ ਸੰਗਤ ਨੂੰ ਆਧੁਨਿਕ ਸੁਖ ਸਹੂਲਤਾਂ ਨਾਲ ਲੈੱਸ ਸਰਾਂ ਵਿੱਚ ਠਹਿਰਾਉਣਾ ਆਸਾਨ ਹੋ ਜਾਵੇਗਾ। ਇਸ ਮੌਕੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ ਸੁੱਖਾ ਸਿੰਘ, ਭਾਈ ਰਾਮ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਮੈਨੇਜਰ ਕਰਨ ਸਿੰਘ, ਅਕਾਲੀ ਆਗੂ ਠਾਣਾ ਸਿੰਘ ਚੱਠਾ, ਜਗਤਾਰ ਸਿੰਘ ਨੰਗਲਾ ਹਲਕਾ ਪ੍ਰਧਾਨ ਬੀ. ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਬੀਬੀ ਬਲਵਿੰਦਰ ਕੌਰ ਆਦਿ ਹਾਜਰ ਸਨ।

No comments: