BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਲਵੰਡੀ ਸਾਬੋ ਦੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ

  • ਗੁਰਪ੍ਰੀਤ ਸਿੰਘ ਮਾਨਸ਼ਾਹੀਆ ਤਲਵੰਡੀ ਸਾਬੋ ਦੇ ਨਵੇ ਪ੍ਰਧਾਨ ਬਣੇ
ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਲੰਬੀ ਜੱਦੋ-ਜਹਿਦ ਪਿੱਛੋਂ ਸਿਰੇ ਚੜ੍ਹ ਹੀ ਗਈ ਜਿਸ ਦਾ 15 ਕੌਸਲਰਾਂ ਨੇ ਸਰਬਸੰਮਤੀ ਨਾਲ ਵਾਰਡ ਨੰ: 2 ਤੋਂ ਬਿਨਾਂ ਮੁਕਾਬਲਾ ਚੁਣੇ ਹੋਏ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਪ੍ਰਧਾਨ ਬਣਾ ਦਿੱਤਾ ਹੈ ਜਿਸ 'ਤੇ ਇਲਾਕੇ ਦੇ ਕਾਂਗਰਸੀਆਂ ਨੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਜੇਤੂ ਜਲੂਸ ਕੱਢ ਕੇ ਖੁਸ਼ੀ ਮਨਾਈ ਗਈ। ਚੋਣ ਪ੍ਰਕਿਰਿਆ ਦੀ ਸ਼ੁਰੂਆਤ ਐਸ. ਡੀ. ਐਮ ਵਰਿੰਦਰ ਸਿੰਘ ਚੋਣ ਅਫਸਰ ਦੀ ਅਗਵਾਈ ਵਿੱਚ ਸ਼ਹਿਰ ਦੇ ਕੌਂਸਲਰ ਗੁਰਤਿੰਦਰ ਸਿੰਘ ਰਿੰਪੀ, ਬਲਕਰਨ ਸਿੰਘ, ਅਜੀਜ ਖਾਨ, ਸੰਤੋਸ਼ ਰਾਣੀ, ਹਰਬੰਸ ਸਿੰਘ, ਅੰਜਨਾ ਰਾਣੀ, ਮੰਗੂ ਸਿੰਘ, ਸਤਿੰਦਰ ਸਿੰਘ, ਕਰਮਜੀਤ ਕੌਰ, ਲਖਵੀਰ ਸਿੰਘ, ਗੁਲਜਿੰਦਰ ਕੌਰ, ਗੁਰਮੀਤ ਕੌਰ, ਅੰਗਰੇਜ ਕੌਰ ਤੇ ਸਾਬਕਾ ਪ੍ਰਧਾਨ ਬੀਬੀ ਸਵਿੰਦਰ ਕੌਰ ਚੱਠਾ ਦੀ ਹਾਜ਼ਰੀ ਵਿੱਚ ਹੋਈ ਜਿਸ 'ਤੇ ਸਮੂਹ ਕੌਸਲਰਾਂ ਨੇ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਪ੍ਰਧਨ ਚੁਣਿਆ ਗਿਆ ਜਿਸ ਨੂੰ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਹਾਰ ਪਾ ਕੇ ਪ੍ਰਧਾਨਗੀ ਤੇ ਕੁਰਸੀ 'ਤੇ ਬਿਠਾਇਆ ਉਪਰੰਤ ਸਾਰੇ ਕੌਸਲਰਾਂ ਨੇ ਨਵੇਂ ਪ੍ਰਧਾਨ ਦੇ ਗਲ ਵਿੱਚ ਹਾਰ ਪਾਏ। ਇਸ ਮੌਕੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਦੱਸਿਆ ਕਿ ਨਗਰ ਪੰਚਾਇਤ ਦਾ ਨਵਾਂ ਪ੍ਰਧਾਨ ਸਰਬਸੰਮਤੀ ਨਾਲ ਬਣਾਇਆ ਗਿਆ ਹੈ ਜੋ ਸਾਰੇ ਕੌਸਲਰਾਂ ਦੀ ਸਹਿਮਤੀ ਨਾਲ ਤਲਵੰਡੀ ਸਾਬੋ ਦੇ ਵਿਕਾਸ ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਕਰਵਾ ਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਏਗਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਸਾਰੇ ਕੌਸਲਰਾਂ ਨੂੰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ ਤੇ ਹਰ ਇੱਕ ਵਾਰਡ ਦਾ ਵਿਕਾਸ ਸਬੰਧਿਤ ਕੌਂਸਲਰ ਦੀ ਸਲਾਹ ਨਾਲ ਕੀਤਾ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫਸਰ ਬਿਪਨ ਕੁਮਾਰ, ਡੀ. ਐਸ. ਪੀ. ਬਰਿੰਦਰ ਸਿੰਘ, ਬਲਾਕ ਪ੍ਰਧਾਨ ਕ੍ਰਿਸਨ ਭਾਗੀਵਾਂਦਰ, ਸੀਨੀਅਰ ਆਗੂ ਤਰਸੇਮ ਕੁਮਾਰ ਸੇਮੀ, ਅਰੁਣ ਕੁਮਾਰ ਕੋਕੀ, ਦੇਵੀ ਦਿਆਲ, ਮਨਦੀਪ ਸਿੰਘ ਨੰਬਰਦਾਰ ਨੰਗਲਾ ਸਮੇਤ ਵੱਡੀ ਤਦਾਦ ਵਿੱਚ ਸ਼ਹਿਰ ਤੇ ਇਲਾਕੇ ਦੇ ਕਾਂਗਰਸੀ ਆਗੂ ਮੌਜੂਦ ਸਨ।

No comments: