BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੌੜ ਬੰਬ ਕਾਂਡ ਦੇ ਦੋਸ਼ੀਆਂ ਦੀ ਪੁਲਿਸ ਪੈੜ ਨੱਪਣ ਵਿੱਚ ਜਲਦੀ ਕਾਮਯਾਬ ਹੋਵੇਗੀ- ਖੱਟੜਾ

  • ਸਾਰੇ ਖੁਲਾਸੇ ਜਲਦੀ ਕੀਤੇ ਜਾਣਗੇ
  • ਮੌੜ ਕਾਂਡ ਦੇ ਕੁੱਝ ਗਵਾਹਾਂ ਨੂੰ ਪੁਲਿਸ ਨੇ ਤਲਵੰਡੀ ਸਾਬੋ ਅਦਾਲਤ ਵਿੱਚ ਗਵਾਹ ਭੁਗਤਾਏ
ਤਲਵੰਡੀ ਸਾਬੋ, 8 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਾਲ ਵਿਧਾਨ ਸਭਾ ਚੋਣਾਂ ਮੌਕੇ ਵਾਪਰੇ ਮੌੜ ਬੰਬ ਕਾਂਡ ਦੇ ਦੋਸ਼ੀਆਂ ਦੀ ਪੈੜ ਨੱਪਣ ਲਈ ਬਠਿੰਡਾ ਤੇ ਮੌੜ ਮੰਡੀ ਪੁਲਿਸ ਨੇ ਕੁੱਝ ਗਵਾਹਾਂ ਨੂੰ ਡੀ. ਜੀ. ਪੀ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਪੱਤਰਕਾਰਾਂ ਤੋਂ ਪਰਦਾ ਰੱਖ ਕੇ ਤਲਵੰਡੀ ਸਾਬੋ ਦੇ ਮਾਨਯੋਗ ਗੁਰਦਰਸ਼ਨ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਬੇਸ਼ੱਕ ਪੁਲਿਸ ਇਸ ਮਾਮਲੇ ਵਿੱਚ ਭੁਗਤਾਏ ਗਵਾਹਾਂ ਤੋਂ ਪੂਰੀ ਤਰ੍ਹਾਂ ਪੜ੍ਹਦਾ ਰੱਖਣਾ ਚਾਹੁਦੀ ਸੀ ਪਰ ਪੱਤਰਕਾਰਾਂ ਨੂੰ ਭਿਣਕ ਲੱਗਦਿਆਂ ਹੀ ਪੁਲਿਸ ਨੇ ਚੌਕਸੀ ਰੱਖ ਕੇ ਗਵਾਹਾਂ ਨੂੰ ਕੋਰਟ ਦੇ ਪਿਛਲੇ ਦਰਵਾਜੇ ਤੋਂ ਕੱਢ ਦਿੱਤਾ।
ਇਸ ਮੌਕੇ ਡੀ. ਆਈ. ਜੀ. ਰਣਵੀਰ ਸਿੰਘ ਖੱਟੜਾ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਮੌੜ ਮੰਡੀ ਵਿੱਚ ਵਾਪਰੇ ਬੰਬ ਕਾਂਡ ਵਿੱਚ ਕਈ ਜਾਨਾਂ ਗਈਆਂ ਸਨ ਜਿੰਨਾਂ ਦੇ ਦੋਸ਼ੀਆਂ ਨੂੰ ਲੱਭਣ ਲਈ ਪੰਜਾਬ ਸਰਕਾਰ ਦੇ ਹੁਕਮ ਤੇ ਉਕਤ ਮਾਮਲੇ ਵਿੱਚ ਬਣੀ ਸਿੱਟ ਦੀ ਜਾਂਚ ਵਿੱਚ ਚਾਰ ਗਵਾਹ ਅੱਗੇ ਆਏ ਹਨ ਜਿੰਨਾਂ ਨੇ ਮਾਨਯੋਗ ਜੱਜ ਸਾਹਿਬ ਕੋਲ 161 ਅਧੀਨ ਗਵਾਹ ਭੁਗਤਾਏ ਹਨ ਜੋ ਕਿ ਦੋਸ਼ੀਆਂ ਦੀ ਪੈੜ ਨੱਪਣ ਵਿੱਚ ਬਹੁਤ ਨੇੜੇ ਗਏ ਹਨ ਤੇ ਜਾਂਚ ਬਿਲਕੁੱਲ ਸਿਰੇ ਲੱਗ ਗਈ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਜਲਦੀ ਹੀ ਖੁਲਾਸੇ ਕਰ ਦਿੱਤੇ ਜਾਣਗੇ। ਉਕਤ ਮਾਮਲੇ ਦਾ ਸਬੰਧ ਰਾਜਨੀਤਿਕ ਆਗੂਆਂ ਦੇ ਸਬੰਧਾਂ ਦੇ ਖੁਲਾਸਾ ਕਰਨ ਤੋਂ ਟਾਲਾ ਵੱਟਦੇ ਹੋਏ ਕਿਹਾ ਕਿ ਅਸੀਂ ਨਿਰਪੱਖ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਹੋਣਗੇ ਅਸੀਂ ਉਨ੍ਹਾਂ ਬਾਰੇ ਜਲਦੀ ਹੀ ਜਨਤਾ ਸਾਹਮਣੇ ਲੈ ਕੇ ਆਵਾਂਗੇ। ਇਸ ਸਬੰਧੀ ਉਨ੍ਹਾਂ ਪ੍ਰੈਸ ਕੋਲੋਂ ਵੀ ਸਹਿਯੋਗ ਮੰਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਜੱਜ ਸਾਹਿਬਾਨ ਤੋਂ ਗਵਾਹ ਦੀ ਕਾਪੀ ਲੈ ਕੇ ਦੋਸ਼ੀਆਂ ਨੂੰ ਨੱਪ ਲਾਵਾਂਗੇ ਜਿਸਦਾ ਸਾਨੂੰ ਉਕਤ ਗਵਾਹਾਂ ਵੱਲੋਂ ਦਿੱਤੀ ਗਵਾਹੀ ਤੋਂ ਹੀ ਪਤਾ ਚੱਲੇਗਾ।
ਜਿਕਰਯੋਗ ਹੈ ਕਿ ਫਰਵਰੀ 2017 ਦੀਆਂ ਵਿਧਾਨ ਸਭਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਵੱਲੋਂ ਕੀਤੀ ਰੈਲੀ ਕੋਲ ਖੜ੍ਹੀ ਕਾਰ ਵਿੱਚ ਇੱਕ ਬੰਬ ਫਟ ਗਿਆ ਸੀ ਜਿਸ ਵਿੱਚ ਚਾਰ ਮਨੁੱਖੀ ਜਾਨਾਂ ਗਈਆਂ ਸਨ ਤੇ ਕੁੱਝ ਜਖਮੀ ਹੋ ਗਿਆ ਸੀ ਜਿਸ ਦੀ ਜਾਂਚ ਉਸੇ ਸਮੇਂ ਤੋਂ ਚੱਲ ਰਹੀ ਸੀ। ਇਸ ਮੌਕੇ ਉਨ੍ਹਾਂ ਨਾਲ ਤਤਕਾਲ ਐਸ. ਐਸ. ਪੀ. ਸਵੱਪਨ ਸ਼ਰਮਾ, ਉਕਤ ਮਾਮਲੇ ਦੇ ਤਫਦੀਸੀ ਅਫਸਰ ਦਲਵੀਰ ਸਿੰਘ ਸਮੇਤ ਜਿਲ੍ਹਾ ਦੇ ਪੁਲਿਸ ਅਫਸਰ ਮੌਜੂਦ ਸਨ।

No comments: