BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਫਾਇੰਨਰੀ ਵਿੱਚ ਗੁੰਡਾ ਟੈਕਸ ਦਾ ਮੁੱਦਾ ਸਭ ਤੋਂ ਪਹਿਲਾਂ ਮੈਂ ਹੀ ਉਠਾਇਆ ਸੀ-ਵਿਧਾਇਕਾ ਬਲਜਿੰਦਰ ਕੌਰ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਟਰਾਂਸਪੋਰਟ ਮਾਫੀਆ ਵੱਲੋਂ ਕਥਿਤ ਤੌਰ 'ਤੇ ਸੱਤਾਧਾਰੀ ਧਿਰ ਦੀ ਹਿਮਾਇਤ ਸਦਕਾਂ ਗੁੰਡਾ ਟੈਕਸ ਵਸੂਲਣ ਦੀਆਂ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਹਲਕੇ ਦੀ ਆਪ ਵਿਧਾਇਕਾ ਵੱਲੋਂ ਚੁੱਪੀ ਸਾਧਣ ਸਬੰਧੀ ਲਾਏ ਗਏ ਕਥਿਤ ਇਲਜਾਮਾਂ ਬਾਰੇ ਅੱਜ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨਾ ਬਾਬਤ ਪ੍ਰਕਾਸ਼ਿਤ ਰਿਪੋਰਟਾਂ ਸੱਚਾਈ ਤੋਂ ਕੋਹਾਂ ਦੂਰ ਹਨ ਜਦੋਂ ਕਿ ਰਿਫਾਇੰਨਰੀ ਵਿੱਚ ਗੁੰਡਾ ਟੈਕਸ ਸਬੰਧੀ ਮਾਮਲਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਹੀ ਉਠਾਇਆ ਗਿਆ ਸੀ।
ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਵਿਧਾਇਕਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਗੁੰਡਾ ਟੈਕਸ ਸਬੰਧੀ ਮਾਮਲਾ ਜਨਤਕ ਹੁੰਦਿਆਂ ਹੀ ਸਭ ਤੋਂ ਪਹਿਲਾਂ ਉਨਾਂ ਨੇ ਇਸ ਖਿਲਾਫ ਆਵਾਜ ਉਠਾਈ ਸੀ ਤੇ ਵਿਧਾਨ ਸਭਾ ਦੇ ਪਹਿਲੇ ਸ਼ੈਸਨ ਵਿੱਚ ਉਨਾਂ ਨੇ ਇਹ ਮੁੱਦਾ ਜੋਰ ਸ਼ੋਰ ਨਾਲ ਉਠਾਇਆ ਸੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਵਿੱਚ ਉਨਾਂ ਦੇ ਗੁੰਡਾ ਟੈਕਸ ਸਬੰਧੀ ਮਾਮਲੇ ਤੇ ਚੁੱਪੀ ਸਾਧਣ ਸਬੰਧੀ ਪ੍ਰਕਾਸ਼ਿਤ ਖਬਰਾਂ ਉਨਾਂ ਦੀ ਸਿਆਸੀ ਸ਼ਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹਨ ਜਦੋਂ ਕਿ ਸਭ ਤੋਂ ਵੱਧ ਮੇਰੇ ਵੱਲੋਂ ਇਸ ਮਸਲੇ ਤੇ ਰੌਲਾ ਰੱਪਾ ਪਾਇਆ ਗਿਆ। ਵਿਧਾਇਕਾ ਨੇ ਕਿਹਾ ਕਿ ਉਨਾਂ ਵੱਲੋਂ ਇਸ ਮਸਲੇ ਤੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ ਗਿਆ ਸੀ ਤੇ ਵਿਧਾਨ ਸਭਾ ਦੇ ਪਿਛਲੇ ਸ਼ੈਸਨ ਵਿੱਚ ਵੀ ਉਨਾਂ ਨੇ ਗੁੰਡਾ ਟੈਕਸ ਦਾ ਮਾਮਲਾ ਫਿਰ ਉਠਾਇਆ ਸੀ। ਵਿਧਾਇਕਾ ਨੇ ਕਿਹਾ ਕਿ ਰਿਫਾਇੰਨਰੀ ਵਿੱਚੋਂ ਗੁੁੰਡਾ ਟੈਕਸ ਦੀ ਵਸੂਲੀ ਦਾ ਮੁੱਦਾ ਉਸ ਸਮੇਂ ਹੀ ਸੁਰਖੀਆਂ ਵਿੱਚ ਆਉਂਦਾ ਹੈ ਜਦੋਂ ਕਾਂਗਰਸ ਦੇ ਵੱਖ-ਵੱਖ ਧੜਿਆਂ ਵਿੱਚ ਇਸ ਦੀ ਵਸੂਲੀ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਹੈ ਜਦੋਂ ਕਿ ਉਹ ਤਾਂ ਨਿਰੰਤਰ ਇਨਾਂ ਕੋਸ਼ਿਸਾਂ ਵਿੱਚ ਲੱਗੇ ਹੋਏ ਹਨ ਕਿ ਗੁੰਡਾ ਟੈਕਸ ਬੰਦ ਹੋਣਾ ਚਾਹੀਦਾ ਹੈ ਪਰ ਉਨਾਂ ਵੱਲੋਂ ਵਾਰ ਵਾਰ ਰੌਲਾ ਪਾਉਣ ਦੇ ਬਾਵਜੂਦ ਇਸਨੂੰ ਬੰਦ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਸ ਵਿੱਚ ਸੱਤਾਧਾਰੀ ਧਿਰ ਦੇ ਵੱਡੇ ਆਗੂਆਂ ਦੀ ਸ਼ਮੂਲੀਅਤ ਹੈ। ਵਿਧਾਇਕਾ ਨੇ ਕਿਹਾ ਕਿ ਉਹ ਗੁੰਡਾ ਟੈਕਸ ਦਾ ਵਿਰੋਧ ਕਰਦੇ ਰਹੇ ਹਨ ਤੇ ਅੱਗੋਂ ਵੀ ਕਰਦੇ ਰਹਿਣਗੇ।

No comments: