BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਨਸ਼ੇ ਪ੍ਰਤੀ ਜਾਗਰੂਕ

ਕਪੂਰਥਲਾ 16 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਨਸ਼ਾ ਵਿਰੋਧੀ ਕਲੱਬ ਵਲੋਂ ਨਸ਼ਿਆਂ ਦੀ ਸਮੱਸਿਆ ਤੇ ਹੱਲ ਪ੍ਰਤੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਅੰਤਰ ਜਮਾਤ  ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ 30 ਤੋਂ ਜਿਆਦਾ ਵਿਦਿਆਰਥਣਾਂ ਨੇ ਭਾਗ ਲਿਆ।ਪ੍ਰਤੀਯੋਗਤਾ ਚ ਜੱਜ ਦੀ ਭੂਮਿਕਾ ਪ੍ਰੋ:ਅਰੁਨ ਸ਼ਰਮਾ ਤੇ ਡਾ. ਕੁਲਵਿੰਦਰ ਕੌਰ ਨੇ ਨਿਭਾਈ। ਪੋਸਟਰ ਮੇਕਿੰਗਵਿੱਚ ਬੀ.ਏ(ਛੇਵਾਂ ਸਮੈਸਟਰ) ਪਰਨੀਤ ਨੇ ਪਹਿਲਾ ਅਤੇ ਬੀ.ਏ (ਛੇਵਾਂ ਸਮੈਸਟਰ) ਰੋਬਿਨ ਨੇ ਦੂਜਾ ਸਥਾਨ ਹਾਸਿਲ ਕੀਤਾ।ਸਲੋਗਨ ਲੇਖਨ ਵਿੱਚ ਬਾਰ੍ਹਵੀਂ ਦੀ ਜੈਸਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਮੈਡਮ ਵਿਜੈ ਪਠਾਨੀਆਂ ਨੇ ਦੱਸਿਆ ਕਿ ਅਜਿਹੀਆ ਪ੍ਰਤੀਯਿੋਗਤਾਵਾਂ  ਕਰਵਾਉਣ ਦਾ ਮਕਸਦ ਵਿਦਿਆਥਣਾਂ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨਾ ਹੈ ਤੇ ਇਸ ਨੂੰ ਲੈ ਕੇ ਵਿਦਿਆਰਥਣਾਂ ਚ ਕਾਫੀ ਉਤਸ਼ਾਹ ਵੇਖਿਆ ਗਿਆ। ਇਸ ਮੌਕੇ ਕਲੱਬ ਦੇ ਇੰਨਚਾਰਜ ਮੈਡਮ ਸੁਰੇਸ਼ ਸ਼ਰਮਾ,  ਮੈਂਬਰ ਅਨੁਪਮ ਸੱਭਰਵਾਲ ਅਤੇ ਅਵਨਿੰਦਰ ਹਾਜਰ ਸਨ।

No comments: