BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਪੰਜਵੇਂ ਹਫਤਾਵਾਰੀ ਸਮਾਗਮ ਮੌਕੇ ਸੰਗਤਾਂ ਹੁੰਮ ਹੁਮਾ ਕੇ ਪੁੱਜੀਆਂ, ਪੌਣੇ ਦੋ ਸੌ ਪ੍ਰਾਣੀ ਗੁਰੂ ਵਾਲੇ ਬਣੇ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਅਤੇ ਹਫਤਾਵਾਰੀ ਸਮਾਗਮਾਂ ਦੀ ਕੀਤੀ ਗਈ ਆਰੰਭਤਾ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਵੇਂ ਹਫਤਾਵਾਰੀ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਹਫਤਾਵਾਰੀ ਸਮਾਗਮ ਮੌਕੇ ਵਹੀਰ ਵਿਚ ਸ਼ਾਮਿਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਸਾਹਿਬਾਨ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਗੁਰਮਤਿ ਸਮਾਗਮ ਵਿਚ ਭਾਈ ਗੁਰਜੰਟ ਸਿੰਘ ਹੈਡ ਗ੍ਰੰਥੀ,ਭਾ: ਜਗਸੀਰ ਸਿੰਘ ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ ਤੋਂ ਭਾ:ਲਖਵਿੰਦਰ ਸਿੰਘ ਹਜ਼ੂਰੀ ਰਾਗੀ,ਭਾ:ਗੁਰਤੇਜ ਸਿੰਘ ਢੀਂਡਸਾ ਪ੍ਰਚਾਰਕ, ਭਾਈ ਮੰਗਾ ਸਿੰਘ ਪ੍ਰਚਾਰਕ, ਭਾਈ ਮੱਘਰ ਸਿੰਘ ਭੌਰਾ ਢਾਡੀ ਜਥਾ, ਭਾ: ਗੁਰਪਿਆਰ ਸਿੰਘ ਜੌਹਰ ਢਾਡੀ ਜਥਾ ਅਤੇ ਭਾਈ ਲਖਵਿੰਦਰ ਸਿੰਘ ਦਰਦੀ ਦੇ ਕਵੀਸ਼ਰੀ ਜਥੇ ਵੱਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਸਮਾਗਮਾਂ ਵਿਚ ਜਥੇਦਾਰ ਇੰਦਰਮੋਹਨ ਸਿੰਘ, ਬੀਬੀ ਜਸਪਾਲ ਕੌਰ ਅਤੇ ਜਥੇਦਾਰ ਨਿਰਮੈਬ ਸਿੰਘ ਜੀ ਜੌਲਾਂ ਆਦਿ ਮੈਂਬਰ ਸਾਹਿਬਾਨ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਆਪਣੇ ਹਲਕਿਆਂ ਸੁਨਾਮ ਅਤੇ ਡੇਰਾਬੱਸੀ ਤੋਂ ਪੰਜ ਬੱਸਾਂ ਰਾਹੀਂ  ਵੱਡੀ ਗਿਣਤੀ ਵਿਚ ਸੰਗਤਾਂ ਨੂੰ ਸਮਾਗਮਾਂ ਵਿਚ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਭਾਰੀ ਗਿਣਤੀ ਸੰਗਤਾਂ ਆਪਣੇ ਸਾਧਨਾਂ ਰਾਹੀਂ ਸਮਾਗਮਾਂ ਵਿਚ ਸ਼ਾਮਲ ਹੋਈਆਂ। ਢਾਡੀ ਪ੍ਰਚਾਰਕਾਂ ਅਤੇ ਕਵੀਸ਼ਰਾਂ ਵੱਲੋਂ ਆਪਣੀਆਂ ਹਫਤਾਵਾਰੀ ਰੀਪੋਰਟਾਂ ਸਬ-ਆਫਿਸ ਨੂੰ ਸੌਂਪੀਆਂ ਗਈਆਂ ਅਤੇ ਅਗਲੇ ਹਫਤਾਵਾਰੀ ਸਮਾਗਮ ਤੋਂ ਪਹਿਲਾਂ ਪ੍ਰਚਾਰ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ। ਗੁਰਮਤਿ ਪ੍ਰਚਾਰ ਵਹੀਰ ਦੀ ਪੇ੍ਰਰਨਾ ਸਦਕਾ ਵੱਖੋ-ਵੱਖ ਇਲਾਕਿਆਂ ਤੋਂ ਪੌਣੇ ਦੋ ਸੌ ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੇ ਪਾਹੁਲ ਛਕੀ। ਪ੍ਰਬੰਧਕਾਂ ਵੱਲੋਂ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਰ ਸੰਗਤਾਂ ਨੂੰ ਵੀ ਆਉਂਦੇ ਸਮਾਗਮਾਂ ਵਿਚ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸ. ਕਰਨ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਭੋਲਾ ਸਿੰਘ ਇੰਚਾਰਜ ਸਬ-ਆਫਿਸ, ਸਮਸ਼ੇਰ ਸਿੰਘ ਚੱਠਾ ਮੀਤ ਮੈਨੇਜਰ, ਸ. ਅਮਰਜੀਤ ਸਿੰਘ ਟੋਹਾਣਾ ਪਿ੍ਰੰਸੀਪਲ ਗੁਰਮਤਿ ਕਾਲਜ, ਗੁਰਦੀਪ ਸਿੰਘ ਦੁਫੇੜਾ ਮੀਤ ਮੈਨੇਜਰ, ਕੁਲਵਿੰਦਰ ਸਿੰਘ ਬੰਗੀ, ਮਨਦੀਪ ਸਿੰਘ ਮਾਖਾ, ਸੁਖਪਾਲ ਸਿੰਘ ਡਿੱਖ ਅਤੇ ਭੁਪਿੰਦਰ ਸਿੰਘ ਲਹਿਰੀ ਹਾਜ਼ਰ ਸਨ।

No comments: