BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਕਾਲਜ ਵਿੱਚ ਹੱਸਦੇ ਬੇਹੜੇ ਦਾ ਉਦਘਾਟਨ

ਜਲੰਧਰ 2 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ (ਕੋ.ਐਡ) ਵਿੱਚ ਪੰਜਾਬੀ ਸਭਿਆਚਾਰ 'ਤੇ ਆਧਾਰਿਤ ਝਾਕਿਆਂ ਨਾਲ ਬਣੇ ਹੱਸਦੇ ਬੇਹੜੇ ਦਾ ਉਦਘਾਟਨ ਕੀਤਾ ਗਿਆ ਜਿਸਦਾ ਉਦਘਾਟਨ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਕੀਤਾ ਗਿਆ। ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਵਲੋਂ ਕੀਤਾ ਗਿਆ। ਇਸ ਦੇ ਨਾਲ ਵਿਦਿਆਰਥਣਾਂ ਨੇ ਪੰਜਾਬੀ ਪਹਰਾਵੇ ਪਾਕੇ ਪੰਜਾਬੀ ਲੋਕਗੀਤਾਂ ਅਤੇ ਬੋਲੀਆਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਡਾ.ਮਨਜੀਤ ਕੌਰ, ਡਾ.ਪਰਮਜੀਤ ਕੌਰ ਨੇ ਆਪਣੀ ਆਵਾਜ ਨਾਲ ਸਭ ਨੂੰ ਜਾਣੂ ਕਰਵਾਇਆ ਅਤੇ ਪ੍ਰੋ. ਜਗਦੇਵ ਰਿਆਜ਼ ਦੀ ਰਿਕਾਰਡਿੰਗ ਨੇ ਉਨ੍ਹਾਂਨੂੰ ਸੁਰਾਂ ਵਿੱਚ ਸਜਾ ਦਿੱਤਾ। ਇਸ ਮੌਕੇ 'ਤੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਪਿੰਡ ਦੇ ਦ੍ਰਿਸ਼ ਵੀ ਤਿਆਰ ਕੀਤੇ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਭਿਆਚਾਰ ਦੇ ਨਾਲ ਜੋੜੇ ਰੱਖਣ ਲਈ ਅਜਿਹੀਆਂ ਕੋਸ਼ਿਸ਼ਾਂ ਬਹੁਤ ਜਰੂਰੀ ਹਨ। ਇਸ ਮੌਕੇ 'ਤੇ ਡਾ.ਐੱਸ.ਪੀ. ਐੱਸ ਮਟਿਆਨਾ, ਡਾ. ਸ਼ੁਭਾਸ਼ ਸ਼ਰਮਾ, ਡਾ. ਅਲਕਾ ਗੁਪਤਾ, ਸ਼੍ਰੀਮਤੀ ਰੀਨਾ ਅਗਨੀਹੋਤਰੀ, ਕਾਲਜ ਦੇ ਸਭ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ।

No comments: