BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਰੇਸ ਪਬਲਿਕ ਸਕੂਲ 'ਚ ਸਾਇੰਸ ਗਰੁੱਪ ਦੀ ਫੇਅਰਵੈਲ ਪਾਰਟੀ

ਜੰਡਿਆਲਾ ਗੁਰੂ 22 ਫਰਵਰੀ (ਕੰਵਲਜੀਤ ਸਿੰਘ)- ਗਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਬਾਰ੍ਹਵੀ ਦੇ ਬੱਚਿਆ ਨੂੰ ਹੋਲੀ ਡੇ ਇਨ ਹੋਟਲ (ਅੰਮ੍ਰਿਤਸਰ) ਵਿੱਚ ਫੇਅਰਵੈਲ ਪਾਰਟੀ ਦਿੱਤੀ ਗਈ। ਜਿਸ ਵਿਚ ਗਿਆਰਵੀ ਦੇ ਬੱਚਿਆਂ ਨੇ ਉਹਨਾਂ ਦਾ ਇਹ ਦਿਨ ਯਾਦਗਾਰ ਬਣਾਉਦਿਆਂ ਉਹਨਾਂ ਲਈ ਵੱਖੋ-ਵੱਖਰੇ ਭੰਗੜੇ ਤੇ ਗੀਤ ਆਦਿ ਪੇਸ਼ ਕੀਤੇ। ਬਾਰਵੀ ਦੇ ਬੱਚਿਆਂ ਨੇ ਵੱਖੋ-ਵੱਖ ਖੇਡਾਂ ਵਿੱਚ ਹਿੱਸਾ ਲਿਆ ਅਤੇ ਜੇਤੂ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਗਏ। ਪਾਰਟੀ ਦੇ ਅੰਤ ਵਿਚ ਸਕੂਲ ਦੇ ਡਾਇਰੈਕਟਰ ਜੇ.ਐਸ.ਰੰਧਾਵਾ ਅਤੇ ਪ੍ਰਿੰਸੀਪਲ ਰਮਨਜੀਤ ਕੋਰ ਰੰਧਾਵਾ ਵੱਲੋ ਸਟੂਡੈਂਟ ਆਫ ਯੀਅਰ (ਆੱਲਰਾਊਡਰ) ਸ਼ੁਭਕਰਮਨਪ੍ਰੀਤ ਕੋਰ ਅਤੇ ਮਿਸ ਗਰੇਸ ਸਨਜੋਤ ਕੋਰ ਨੂੰ ਚੁਣਿਆ ਗਿਆ।

No comments: