BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਦੁਆਰਾ ਸਰਕਾਰੀ ਐਲੀਮੇਂਟਰੀ ਸਕੂਲ ਵਿਚ ਸਟੇਸ਼ਨਰੀ ਦਾ ਸਮਾਨ ਭੇਂਟ ਕੀਤਾ


ਕਪੂਰਥਲਾ 24 ਫਰਵਰੀ (ਗੁਰਕੀਰਤ ਸਿੰਘ)- ਵਿਦਿਆਰਥੀ ਸਰਵਿਸ ਕਲੱਬ ਕਾਲਜ ਦਾ ਅਜਿਹਾ ਕਲੱਬ ਹੈ ਜੋ ਵਿਦਿਆਰਥਣਾਂ ਨੂੰ ਸਮਾਜ ਨਾਲ ਜੋੜਨ ਦਾ ਕੰਮ ਕਰਦਾ ਹੈ। ਇਸ ਸਰਵਿਸ ਕਲੱਬ ਦੇ ਵਿਦਿਆਰਥੀ ਸਮੇਂ ਤੇ ਵਿਦਿਆਰਥੀਆਂ ਨੂੰ ਕੱਪੜੇ, ਖਾਣ-ਪੀਣ ਦਾ ਸਮਾਨ ਅਤੇ ਆਰਥਿਕ ਯੋਗਦਾਨ ਨਾਲ ਸਮਾਜ ਦੇ ਵਰਗਾਂ ਦੀ ਸਹਾਇਤਾ ਕਰਨ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦਿੰਦੇ ਹਨ। ਇਸ ਤਰ੍ਹਾਂ ਵਿਦਿਆਰਥਣਾਂ ਅੰਦਰ ਸਮਾਜ ਸੇਵਾ ਦੀ ਭਾਵਨਾ ਉਜਾਗਰ ਹੁੰਦੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਵਿਦਿਆਰਥੀ ਸਰਵਿਸ ਕਲੱਬ ਦੀਆਂ ਵਿਦਿਆਰਥਣਾਂ ਦੁਆਰਾ ਇਸ ਵਾਰੀ ਸਰਕਾਰੀ ਐਲੀਮੇਂਟਰੀ ਸਕੂਲ ਸ਼ੇਖੂਪੁਰਾ ਵਿਖੇ ਵਿਦਿਆਰਥਣਾਂ ਨੇ ਸਟੇਸ਼ਨਰੀ ਦਾ ਸਮਾਨ ਭੇਂਟ ਕੀਤਾ। ਇਸ ਅਵਸਰ ਤੇ ਕਾਲਜ ਦੀਆਂ 30 ਵਿਦਿਆਰਥਣਾਂ ਨੇ ਭਾਗ ਲਿਆ। ਜਿਹਨਾ ਦਾ ਨਿਰਦੇਸ਼ਨ ਕਨਵੀਨਰ,ਮੈਡਮ ਸੀਮਾ ਠਾਕੁਰ ਅਤੇ ਸਹਾਇਕ ਪ੍ਰੋਫੈਸਰ ਪ੍ਰਿਅੰਕਾ ਸ਼ਰਮਾ ਨੇ ਕੀਤਾ। ਪਿ੍ਰੰਸੀਪਲ ਡਾ.ਅਰਚਨਾ ਗਰਗ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਇਹਨਾਂ ਕਾਰਜ ਕਰਮਾਂ ਨੂੰ ਜਾਰੀ ਰੱਖਣ ਲਈ ਪੇ੍ਰਰਣਾ ਦਿੱਤੀ।

No comments: