BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਂਸਰ ਦੀ ਜਾਗਰੂਕਤਾ ਉਪਰ ਕਰਵਾਇਆ ਸੈਮੀਨਾਰ

ਜਲੰਧਰ 3 ਫਰਵਰੀ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਰੈਡ ਕਰਾਸ ਯੂਨਿਟ ਵਲੋਂ ਇੰਡੀਅਨ ਮੈਡੀਕਲ ਐਸੋਸਇਏਸ਼ਨ ਦੇ ਕਪੂਰਥਲਾ ਵਿੰਗ ਅਤੇ ਇਨਰ-ਵਹੀਲ ਕਲੱਬ ਦੇ ਸਹਿਯੋਗ ਨਾਲ ਔਰਤਾਂ ਵਿੱਚ ਕੈਂਸਰ ਦੀ ਸਮਸਿਆ ਅਤੇ ਇਲਾਜ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮਿਨਾਰ ਨੂੰ ਸੰਬੋਧਨ ਕਰਦਿਆਂ, ਇੰਡੀਅਨ ਮੈਡੀਕਲ ਐਸੋਸਇਏਸ਼ਨ ਦੇ ਕਪੂਰਥਲਾ ਵਿੰਗ ਦੀ ਪ੍ਰਧਾਨ ਡਾ. ਸੁਰਜੀਤ ਕੌਰ ਨੇ ਔਰਤਾਂ ਵਿੱਚ ਸਤਨ (ਬ੍ਰੈਸਟ) ਕੈਂਸਰ ਦੀ ਸਮਸਿਆ ਦੇ ਵਿਭਿੰਨ ਪਹਿਲੂਆਂ ਉਪਰ ਜਾਣਕਾਰੀ ਦਿੱਤੀ ਅਤੇ ਇਸ ਪ੍ਰਤੀ ਪਹਿਲੀ ਹੀ ਸਟੇਜ ਤੇ ਸੁਚੇਤ ਰਹਿਣ ਲਈ ਪ੍ਰੇਰਿਆ। ਡਾ. ਸੁਨਿਧੀ ਨੇ ਇਸ ਤੋਂ ਬਾਅਦ ਸਰਵਾਈਕਲ ਕੈਂਸਰ ਦੀ ਮੁਢਲੀ ਸਤਰ ਤੇ ਪਹਿਚਾਨ ਕਰਨ ਲਈ ਟਿਪਸ ਦਿੱਤੇ। ਸਾਨੂੰ ਇਹਨਾਂ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲੱਛਣ ਦਾ ਆਭਾਸ ਹੋਣ ਤੇ ਹੀ ਉੱਸੇ ਵਕਤ ਡਾਕਟਰ ਕੋਲ ਚੈਕ-ਅਪ ਲਈ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਰਹਿਣ-ਸਹਿਣ ਵਿੱਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ, ਉਹਨਾਂ ਕਿਹਾ। ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਵਿਜੈ ਪਠਾਨੀਆ ਨੇ ਆਏ ਹੋਏ ਬੁਲਾਰਿਆ ਦਾ ਕਾਲਜ ਵਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਨੀਨਾ ਗੁਪਤਾ, ਡਾ. ਸਰਿਤਾ ਕੌਸ਼ਲ, ਸ਼੍ਰੀਮਤੀ ਸੋਨਿਕਾ, ਸ਼੍ਰੀਮਤੀ ਰੰਜੀਤਾ ਅਤੇ ਕਾਲਜ ਦਾ ਸਟਾਫ ਵੀ ਹਾਜਰ ਸੀ।

No comments: