BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਸਕੂਲਾਂ ਨੂੰ ਮਿਲਿਆ ਐਕਸੀਲੇਂਟ ਸਕੂਲ ਅਵਾਰਡ

ਜਲੰਧਰ 27 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਜੋ ਕਿ ਉੱਤਰੀ ਭਾਰਤ ਵਿੱਚ 32 ਸਕੂਲਾਂ ਅਤੇ 19 ਕਾਲਜਾਂ ਨਾਲ ਹਰੇਕ ਤੱਕ ਗੁਣਵੱਤਾ ਭਰਪੂਰ ਸਿੱਖਿਆ ਪਹੁੰਚਾ ਰਿਹਾ ਹੈ ਉਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੇ ਬਿਹਤਰ ਅਤੇ ਜ਼ਿੰਮੇਦਾਰ ਨਾਗਰਿਕ ਬਣਾਉਣ ਲਈ ਵੀ ਕਾਰਜਸ਼ੀਲ ਹੈ। ਜਿਸਦੇ ਨਤੀਜਾ ਸਵਰੂਪ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੀ 2 ਬ੍ਰਾਂਚਾਂ ਸੇਂਟ ਸੋਲਜਰ ਇੰਟਰ ਕਾਲਜ ਅਤੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਨੂੰ ਬਰੇਨ ਫੀਡ ਫਾਉਂਡੇਸ਼ਨ ਹੈਦਰਾਬਾਦ ਵਲੋਂ ਐਕਸੀਲੇਂਟ ਸਕੂਲ ਅਵਾਰਡ ਨਾਲ ਨਵਾਜਿਆ ਗਿਆ। ਇਹ ਅਵਾਰਡ ਸੇਂਟ ਸੋਲਜਰ ਦੀ ਬ੍ਰਾਂਚਾਂ ਦੇ ਸ਼ਾਨਦਾਰ ਅਕਾਦਮਿਕ, ਸਪੋਰਟਸ ਐਜੂਕੇਸ਼ਨ, ਚੰਗੇ ਨਤੀਜਿਆਂ, ਪੜਾਈ  ਦੇ ਪੈਟਰਨ, ਸ਼ਾਨਦਾਰ ਬਿਲਡਿੰਗ, ਵਿਦਿਆਰਥੀਆਂ ਨੂੰ ਮਿਲਣ ਵਾਲੀ ਸੁਵਿਧਾਵਾਂ, ਕੰਪਿਊਟਰ ਲੈਬ, ਸਾਇੰਸ ਲੈਬ, ਲੈਂਗਵੇਜ ਲੈਬ, ਸ਼ਾਨਦਾਰ ਖੇਡਾਂ ਦੇ ਮੈਦਾਨ ਆਦਿ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਚੈਅਰਮੈਨ ਅਨਿਲ ਚੋਪੜਾ, ਵਾਇਸ ਚੈਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਇਹ ਪ੍ਰਿੰਸੀਪਲ ਮਨਗਿੰਦਰ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਅਤੇ ਸਟਾਫ ਮੇਂਬਰਜ਼ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵਿਸ਼ਵਾਸ ਦਾ ਨਤੀਜਾ ਹੈ। ਚੈਅਰਮੈਨ ਸ਼੍ਰੀ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਗਰੁੱਪ ਲਈ ਇਹ ਸਨਮਾਨ ਬਹੁਤ ਗਰਵ ਦੀ ਗੱਲ ਹੈ।

No comments: