BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਧਾਇਕਾ ਬਲਜਿੰਦਰ ਕੌਰ ਦੇ ਦੌਹਰੀ ਵੋਟ ਮਾਮਲੇ ਦੀ ਸਿੱਧ ਹੋਈ ਖਬਰ ਨਾਲ ਹਲਕੇ 'ਚ ਪਈ ਧਮਾਲ

  • ਆਮ ਆਦਮੀ ਪਾਰਟੀ ਹਲਕਾ ਤਲਵੰਡੀ ਸਾਬੋ ਦੇ ਆਗੂਆਂ ਦੇ ਉੱਡੇ ਹੋਸ਼
  • ਸਿਆਸੀ ਦਬਾਅ ਹੇਠ ਹੋ ਰਿਹਾ ਇਹ ਸਭ: ਬਲਜਿੰਦਰ ਕੌਰ
ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੀ ਨ੍ਹੈਨਲ ਕਾਰਜੁਕਾਰਨੀ ਮੈਂਬਰ, ਮਹਿੰਲਾ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੇ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾ ਤਲਵੰਡੀ ਸਾਬੋ ਦੀ ਜ਼ਿਮਨੀ ਦੌਰਾਨ ਚਰਚਾ 'ਚ ਛਿੜੀ ਦੌਹਰੀ ਵੋਟ ਦੀ ਗੱਲ ਉਸ ਸਮੇਂ ਤੋਂ ਲੈ ਕੇ ਬਲਜਿੰਦਰ ਕੌਰ ਲਈ ਵਿਰੋਧ ਦਾ ਕਾਰਨ ਬਣੀ ਹੋਈ ਸੀ ਕਿ, ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਵੀ ਆਮ ਆਦਮੀ ਪਾਰਟੀ ਵੱਲੋਂ ਬਲਜਿੰਦਰ ਕੌਰ ਨੂੰ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਦਿੱਤੀ ਗਈ ਤੇ ਬਲਜਿੰਦਰ ਕੌਰ ਅਕਾਲੀ ਦਲ, ਕਾਂਗਰਸ ਤੇ ਹੋਰ ਉਮੀਦਵਾਰਾਂ ਨੂੰ ਮਾਤ ਦੇ ਕੇ ਜੇਤੂ ਰਹੇ ਤੇ ਤਲਵੰਡੀ ਸਾਬੋ ਦੀ ਵਿਧਾਇਕਾ ਬਣੀ ਪ੍ਰੰਤੂ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਹਲਕੇ ਦੀ ਵਿਧਾਇਕ ਬਣਨ ਤੋਂ ਬਾਅਦ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਅਤੇ ਮਾਨ ਯੋਗ ਚੋਣ ਕਮ੍ਹਿਨਰ ਸਾਹਿਬ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸਦੀ ਇਨਕੁਆਰੀ ਲਈ ਜ਼ਿੰਮੇਵਾਰੀ ਸੋਂਪੀ ਹੋਈ ਸੀ, ਇਸ ਖਬਰ ਦੇ ਪਤਾ ਲੱਗਦਿਆਂ ਹੀ ਕਿ ਬਲਜਿੰਦਰ ਕੌਰ ਦੇ ਇਸ ਦੌਹਰੀ ਵੋਟ ਲਈ ਲੱਗੀ ਇਨਕੁਆਰੀ ਸਿੱਧ ਹੋ ਗਈ ਹੈ, ਕਿ ਉਨ੍ਹਾਂ ਦੀਆਂ ਦੋ ਵੋਟਾਂ ਹਨ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਉਪਰੰਤ ਹਲਕੇ ਦੇ ਕਈ ਹੋਰ ਸੀਨੀਅਰ ਆਪ ਆਗੂ ਤੇ ਟਿਕਟ ਦੇ ਚਾਹਵਾਨ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਤੇ ਪਾਰਟੀ ਹਾਈ ਕਮਾਨ ਵੱਲੋਂ ਬਲਜਿੰਦਰ ਕੌਰ ਨੂੰ ਮੁੜ ਤਲਵੰਡੀ ਸਾਬੋ ਤੋਂ ਟਿਕਟ ਦੇਣ ਕਾਰਨ ਪਾਰਟੀ ਪ੍ਰਤੀ ਆਪਣਾ ਰੋਸ ਵੀ ਜਿਤਾ ਰਹੇ ਸਨ। ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਤੋਂ ਲੈ ਕੇ ਬਲਜਿੰਦਰ ਕੌਰ ਦੇ ਐਮ.ਐਲ.ਏ ਬਣਨ ਤੋਂ ਲੈ ਕੇ ਹੁਣ ਤੱਕ ਚਲਦੀ ਆ ਰਹੀ ਚਰਚਾ 'ਚ ਇਹ ਗੱਲ ਅਤੇ ਚੋਣ ਕਮ੍ਹਿਨਰ ਦੀ ਇਨਕੁਆਰੀ ਦੌਰਾਨ ਵਿਧਾਇਕ ਬਲਜਿੰਦਰ ਕੌਰ ਦਾ ਦੌਹਰੀ ਵੋਟ ਮਾਮਲਾ ਸਿੱਧ ਹੋਇਆ ਹੈ। ਇਸ ਸਬੰਧੀ ਜਦ ਵਿਧਾਇਕ ਬਲਜਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਕੋਈ ਚਿੱਠੀ ਪੱਤਰ ਵੀ ਨਹੀ ਭੇਜਿਆ ਗਿਆ, ਇਹ ਸਭ ਸਿਆਸੀ ਦਬਾਅ ਦੇ ਹੇਠ ਹੋ ਰਿਹਾ ਹੈ। ਮੈਂ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਵਾਂਗੀ। ਐਸ. ਡੀ. ਐਮ ਤਲਵੰਡੀ ਸਾਬੋ ਇਸ ਸਬੰਧੀ ਜਦ ਜਾਂਚ ਅਧਿਕਾਰੀ ਐਸ. ਡੀ. ਐਮ ਤਲਵੰਡੀ ਸਾਬੋ ਬਰਿੰਦਰ ਸਿੰਘ ਨਾਲ ਜਾਣਕਾਰੀ ਲੈਣ ਲਈ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਫੋਨ ਨਾ ਚੁੱਕਿਆ ਗਿਆ। ਇਸ ਸਬੰਧੀ ਜਦ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਤੇ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਚੁੱਕੇ ਖੁਸ਼ਬਾਜ ਸਿੰਘ ਜਟਾਣਾ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੇ ਕਿਸੇ ਕੰਮ ਵਿੱਚ ਰੁੁੱਝੇ ਹੋਣ ਕਾਰਨ ਗੱਲਬਾਤ ਨਾ ਹੋ ਸਕੀ। ਦੂਜੇ ਪਾਸੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਨੇ ਵਿਧਾਇਕਾ ਬਲਜਿੰਦਰ ਕੌਰ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫੇ ਦੀ ਮੰਗ ਕੀਤੀ ਹੈ। ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਦੀ ਜਾਂਚ ਰਿਪੋਰਟ ਤੋਂ ਸ਼ਪੱਸ਼ਟ ਹੋ ਗਿਆ ਹੈ ਕਿ ਬਲਜਿੰਦਰ ਕੌਰ ਨੇ ਵਿਧਾਇਕ ਬਨਣ ਲਈ ਨਾ ਕੇਵਲ ਅਧਿਕਾਰੀਆਂ ਨੂੰ ਝਾਂਸੇ ਵਿੱਚ ਰੱਖਿਆ ਸਗੋਂ ਹਲਕੇ ਦੇ ਲੋਕਾਂ ਨਾਲ ਵੀ ਵੱਡਾ ਧੋਖਾ ਕੀਤਾ।

No comments: