BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੰਗਲ ਕਰਾਰ ਖਾਂ ਵਿੱਚ ਪ੍ਰਭਜੋਤ ਮਿਸਟਰ, ਸਿਮਰਨਜੀਤ ਮਿਸ ਫੈਅਰਵੇਲ

ਜਲੰਧਰ 26 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਬ੍ਰਾਂਚ ਵਿੱਚ ਸੀਨਿਅਰ ਵਿਦਿਆਰਥੀਆਂ ਲਈ ਜੂਨੀਅਰਜ਼ ਅਤੇ ਸਟਾਫ ਵਲੋ ਫੈਅਰਵੇਲ ਪਾਰਟੀ ਕਰਵਾਈ ਗਈ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਅਵਨੀਤ ਕੌਰ ਭੱਟ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਈ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋ ਕੀਤਾ ਗਿਆ। ਫੈਅਰਵੇਲ ਵਿੱਚ ਵਿਦਿਆਰਥੀਆਂ ਵਲੋ ਸੀਨਿਅਰਜ਼ ਅਤੇ ਸਟਾਫ ਲਈ ਮੰਨੋਰੰਜਕ ਗੇਮਜ਼ ਬੈਲੂਨ ਬਰਸਟ, ਲਾਇਟਨਿੰਗ ਦੀ ਕੈਂਡਲ ਆਦਿ ਕਰਵਾਈਆ ਗਈਆ। ਵਿਦਿਆਰਥੀਆਂ ਵਲੋ ਮੌਡਲਿੰਗ, ਡਾਂਸ, ਗਿੱਧਾ, ਭੰਗੜਾ, ਗੀਤ, ਸਕਿਟ ਆਦਿ ਪੇਸ਼ ਕਰ ਆਪਣੀ ਪ੍ਰਤੀਭਾ ਦੀ ਪ੍ਰਦਰਸ਼ਨ ਕੀਤਾ ਗਿਆ। ਫੈਅਰਵੇਲ ਵਿੱਚ ਪ੍ਰਭਜੋਤ ਨੂੰ ਮਿਸਟਰ ਫੈਅਰਵੇਲ, ਸਿਮਰਨਜੀਤ ਨੂੰ ਮਿਸ ਫੈਅਰਵੇਲ, ਮੁਸਕਾਨ ਨੂੰ ਮਿਸ ਚੁਲਬੁਲੀ, ਯਸ਼ਪਾਲ ਨੂੰ ਸਿਮਟਰ ਕਮੇਡੀਅਨ, ਰਤਿੰਦਰ ਕੌਰ ਨੂੰ ਮਿਸ ਚਾਰਮਿੰਗ, ਅਮਨ ਨੂੰ ਮਿਸਟਰ ਹੈਂਡਸਮ, ਦੀਪਿਕਾ ਨੂੰ ਸੈਲਫੀ ਕਵੀਨ ਚੁਣਿਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਭੱਟ ਨੇ ਵਿਦਿਆਰਥੀਆਂ ਨੂੰ ਬੇਸਟ ਵਿਸ਼ੀਜ਼ ਦਿੱਤੀਆਂ ਅਤੇ ਜਿੰਦਗੀ ਦੇ ਨਵੇਂ ਪੜਾਵ ਵਿੱਚ ਹਰ ਕੰਮ ਸੱਚੀ ਲਗਨਨ ਅਤੇ ਪੂਰੀ ਮਿਹਨਤ ਨਾਲ ਕਰਨ ਨੂੰ ਕਿਹਾ।

No comments: