BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੀਲੇ ਕਾਰਡਾਂ ਦੇ ਗਲਤ ਤਰੀਕੇ ਨਾਲ ਕੱਟਣ ਨੂੰ ਲੈ ਕੇ ਕਾਰਡ-ਧਾਰਕਾਂ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 21 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਸਸਤੇ ਰੇਟਾਂ 'ਤੇ ਰਾਸ਼ਨ ਮੁਹੱਈਆ ਕਰਵਾਉਣ ਲਈ ਬਣਾਏ ਗਏ ਨੀਲੇ ਕਾਰਡਾਂ ਦੇ ਕਥਿਤ ਤੌਰ 'ਤੇ ਘਰਾਂ 'ਚ ਬੈਠ ਕੇ ਕੀਤੇ ਗਏ ਸਰਵੇਖਣ ਮੌਕੇ ਗਲਤ ਤਰੀਕੇ ਨਾਲ ਕੱਟੇ ਗਏ ਕਾਰਡਾਂ ਦਾ ਮਾਮਲਾ ਗਰਮਾ ਗਿਆ ਹੈ ਜਿਸ ਦੇ ਚਲਦਿਆਂ ਖੇਤਰ ਦੇ ਪਿੰਡ ਸੀਂਗੋ ਦੇ ਕਾਰਡ-ਧਾਰਕਾਂ ਨੇ ਤਲਵੰਡੀ ਸਾਬੋ ਦੇ ਐਸ ਡੀ ਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਅਤੇ ਮੰਗ ਕੀਤੀ ਹੈ ਕਿ ਨਿਰਪੱਖ ਜਾਂਚ ਕਰਵਾ ਕੇ ਗਲਤ ਤਰੀਕੇ ਨਾਲ ਕੱਟੇ ਗਏ ਪਰਿਵਾਰਾਂ ਦੇ ਮੁੜ ਰਾਸ਼ਨ ਕਾਰਡ ਬਣਾਏ ਜਾਣ। ਇਸ ਦੇ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਸੀਂਗੋ ਦੇ ਬੋਗੜ ਸਿੰਘ, ਪਾਲ ਸਿੰਘ, ਬਖਸ਼ੀ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ ਪਿੰਡ ਸੀਂਗੋ ਦੇ ਪੱਕੇ ਵਸਨੀਕ ਹਨ ਅਤੇ ਉਹਨਾਂ ਦੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਯੋਗ ਹੋਣ ਕਾਰਨ ਕਾਰਡ ਬਣੇ ਹੋਏ ਸਨ ਅਤੇ ਹੁਣ ਤੱਕ ਦਿੱਤੀ ਜਾਣ ਵਾਲੀ ਦਾ ਉਹ ਲਾਭ ਲੈ ਚੁੱਕੇ ਹਨ। ਪਰ ਹੁਣ ਬਿਨ੍ਹਾਂ ਕਿਸੇ ਇਨਕੁਆਇਰੀ ਕਰਨ 'ਤੇ ਉਹਨਾਂ ਦੇ ਕਾਰਡ ਗਲਤ ਢੰਗ ਨਾਲ ਕੱਟ ਦਿੱਤੇ ਗਏ ਹਨ। ਪੀੜਿਤ ਪਰਿਵਾਰਾਂ ਨੇ ਕਿਹਾ ਕਿ ਉਹ ਇਨਕੁਆਇਰੀ ਕਰਵਾਉਣ ਲਈ ਤਿਆਰ ਹਨ ਅਤੇ ਅੱਜ ਮਾਨਯੋਗ ਅੇੱਸ ਡੀ ਐਮ ਤਲਵੰਡੀ ਸਾਬੋ ਨੂੰ ਇੱਕ ਮੰਗ ਪੱਤਰ ਸੌਂਪ ਕੇ ਮੁੜ ਇਨਕੁਆਇਰੀ ਕਰਕੇ ਉਹਨਾਂ ਦੇ ਕੱਟੇ ਕਾਰਡ ਦੁਬਾਰਾ ਤੋਂ ਬਣਾਉਣ ਦੀ ਮੰਗ ਕਰਦੇ ਹਨ ਤਾਂ ਜੋ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਗਰੀਬ ਪਰਿਵਾਰਾਂ ਨੂੰ ਮਿਲ ਸਕਣ। ਇਸ ਮੌਕੇ ਬਲਵਾਨ ਸਿੰਘ, ਰਾਜਪਾਲ ਸਿੰਘ, ਮੇਵਾ ਸਿੰਘ, ਬਨਵਾਰੀ ਸਿੰਘ, ਮਹਿੰਦਰ ਸਿੰਘ, ਰਾਜ ਸਿੰਘ, ਨਛੱਤਰ ਸਿੰਘ, ਮੱਖਣ ਸਿੰਘ, ਛੋਟਾ ਸਿੰਘ, ਲਾਭ ਸਿੰਘ, ਰਨਦੇਵ ਸਿੰਘ, ਤਰਸੇਮ ਸਿੰਘ, ਬਿੱਕਰ ਸਿੰਘ, ਮਿੱਠੂ ਸਿੰਘ,ਅਵਤਾਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਅਨੇਕਾਂ ਹੋਰ ਨੀਲੇ ਕਾਰਡ ਧਾਰਕ ਹਾਜ਼ਰ ਸਨ। ਉਕਤ ਪਰਿਵਾਰਾਂ ਵਲੋਂ ਦਿੱਤੇ ਗਏ ਮੰਗ ਪੱਤਰ 'ਤੇ ਕੀਤੀ ਜਾਣ ਵਾਲੀ ਕਾਰਵਾਈ ਦੇ ਸਬੰਧ ਵਿੱਚ ਪੁੱਛਣ ਲਈ ਫੋਨ ਕੀਤੇ ਜਾਣ 'ਤੇ ਐੱਸ ਡੀ ਐੱਮ ਤਲਵੰਡੀ ਸਾਬੋ ਸ੍ਰੀ ਵਰਿੰਦਰ ਕੁਮਾਰ ਨੇ ਫੋਨ ਤਾਂ ਚੁੱਕ ਲਿਆ ਪਰ ਇਹ ਕਹਿਕੇ ਕੱਟ ਦਿੱਤਾ ਕਿ ਰੁਕ ਕੇ ਫੋਨ ਕਰਨਾ ਉਹ ਕਿਸੇ ਮੀਟਿੰਗ 'ਚ ਹਨ।

No comments: