BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਗੁਰੁ ਨੂੰ ਪਿਆਰ ਦਾ ਇਜ਼ਹਾਰ ਕਰ ਮਨਾਇਆ ਵੈਲੇਂਟਾਇਨ ਡੇ

ਜਲੰਧਰ 14 ਫਰਵਰੀ (ਗੁਰਕੀਰਤ ਸਿੰਘ)- ਆਪਣੇ ਗੁਰੂ ਦੇ ਪ੍ਰਤੀ ਪਿਆਰ ਦਾ ਇਜ਼ਹਾਰ ਕਰਣ ਅਤੇ ਉਨ੍ਹਾਂ ਦੇ ਨਾਲ ਆਪਣੀ ਖੁਸ਼ੀਆਂ ਵੰਢਦੇ ਹੋਏ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀ ਵੈਲੇਂਟਾਇਨਜ਼ ਡੇ ਮਨਾਣ ਸੇਂਟ ਸੋਲਜਰ ਗਰੁਪ ਦੇ ਕਾਰਪੋਰੇਟ ਆਫਿਸ ਪਹੁੰਚੇ ਜਿੱਥੇ ਉਨ੍ਹਾਂਨੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੂੰ ਲਾਲ ਗੁਲਾਬ ਭੇਂਟ ਕਰ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ 'ਤੇ ਵਿਦਿਆਰਥੀ ਗੁਰਲੀਨ, ਪਵਨੀ, ਯਸ਼ਿਕਾ, ਪਲਵੀ, ਕਮਲ, ਹਰਲੀਨ, ਮਹਿਕ, ਤਨੀਸ਼ਾ, ਸ਼੍ਰੀਸ਼ਟਿ, ਮੰਨਤ, ਲਵਲੀਨ, ਰਿਤੀਕਾ, ਅਕਾਸ਼, ਮਿਅੰਕ ਆਦਿ ਲਾਲ ਰੰਗ ਦੇ ਕੱਪੜੇ ਪਾਕੇ, ਲਾਲ ਬੈਲੂਨ ਫੜ ਸੰਸਥਾ ਵਿੱਚ ਪਹੁੰਚੇ। ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਵੈਲੇਂਟਾਇਨ ਡੇ ਉੱਤੇ ਗਿਫਟਸ ਦਿੱਤੇ ਅਤੇ ਆਪਣਾ ਪਿਆਰ ਨੂੰ ਵਿਅਕਤ ਕੀਤਾ ਅਤੇ ਕਿਹਾ ਕਿ ਵੈਲੇਂਟਾਇਨ ਡੇ ਸਭ ਨੂੰ ਪਿਆਰ ਨਾਲ ਮਿਲਕੇ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ  ਇਹ ਪਿਆਰ ਮਾਂ-ਬਾਪ, ਪਤੀ-ਪਤਨੀ, ਭਰਾ - ਭੈਣ, ਗੁਰੂ ਲਈ ਵਿਅਕਤ ਕਰਣਾ ਚਾਹੀਦਾ ਹੈ ਜੋ ਸਾਡੇ ਸੱਚੇ ਸਾਥੀ ਹਨ ਅਤੇ ਸਾਡੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ।

No comments: