BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਕੈਂਸਰ ਦਿਨ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਮਨਾਇਆ

ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਅਸਿਸਟੈਂਟ ਡਾਇਰੈਕਟਰ ਯੂਵਕ ਭਲਾਈ ਕੇਂਦਰ ਬਠਿੰਡਾ ਸ. ਕੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਸ. ਜਗਰੂਪ ਸਿੰਘ ਐਮ. ਡੀ. (ਗੈਰ ਸੰਚਾਰੀ ਬਿਮਾਰੀਆਂ) ਸਿਵਲ ਹਸਪਤਾਲ ਤਲਵੰਡੀ ਸਾਬੋ ਨੇ ਵਿਦਿਆਰਥਣਾਂ ਨੂੰ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਦੇ ਲੱਛਣ ਅਤੇ ਕਾਰਨਾਂ ਦੇ ਬਾਰੇ ਦੱਸਦਿਆਂ ਇਹਨਾਂ ਦੇ ਬਚਾਅ ਬਾਰੇ ਸੁਝਾਅ ਦਿਦਿੰਆ ਵਿਦਿਆਰਥੀਆਂ ਨੂੰ ਆਮ ਉਦਾਹਰਨਾਂ ਦੇ ਕੇ ਇਹਨਾਂ ਤੋ ਬਚਣ ਲਈ ਪ੍ਰੇਰਿਆ। ਉੇਹਨਾਂ ਤੋ ਇਲਾਵਾ ਡਾ. ਕਮਲਪ੍ਰੀਤ ਕੌਰ ਨੇ ਮੂੰਹ ਦੇ ਕੈਂਸਰ ਬਾਰੇ ਵਿਦਿਆਰਥਣਾਂ ਨੂੰ ਪੀ. ਪੀ. ਟੀ. ਰਾਹੀਂ ਬਿਮਾਰੀ ਨਾਲ ਗ੍ਰਸਤ ਮਰੀਜ਼ਾਂ ਦੀਆਂ ਤਸਵੀਰਾਂ ਦਿੱਖਾ ਕੇ ਇਸ ਬਿਮਾਰੀ ਤੋ ਜਾਣੂ ਕਰਵਾਇਆ। ਸੈਮੀਨਾਰ ਦੌਰਾਨ ਰੈੱਡ ਰੀਬਨ ਦੇ ਸੰਯੁਕਤ ਰਾਸ਼ਟਰ ਸਿਖਿੱਅਕ ਸ੍ਰੀ ਨਰਿੰਦਰ ਬੱਸੀ ਜੀ ਨੇ ਵੀ ਵਿਦਿਆਰਥਣਾਂ ਨੂੰ ਸਮਾਜਿਕ ਉਦਾਹਰਨਾਂ ਦੇ ਕੇ ਸੰਤੁਲਿਤ ਵਾਤਾਵਰਨ ਵਿਚ ਜੀਵਨ ਜਿਓਣ  ਲਈ ਕਿਹਾ। ਸੈਮੀਨਾਰ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਆਏ ਮਹਿਮਨਾਂ ਦਾ ਧੰਨਵਾਦ ਕੀਤਾ। ਕਾਲਜ ਦੇ ਰੈੱਡ ਰੀਬਨ ਦੇ ਨੋਡਲ ਅਫਸਰ ਪੋ੍ਰ. ਹਰਲੀਨ ਕੌਰ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਰੈੱਡ ਰੀਬਨ ਦੀਆਂ ਗਤੀਵਿਧੀਆ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਕਿਹਾ। ਸੈਮੀਨਾਰ ਵਿਚ ਸਿਵਲ ਹਸਪਤਾਲ ਦੇ ਬਲਾਕ ਸਿਖਿੱਅਕ ਸ. ਤਰਲੋਕ ਸਿੰਘ ਅਤੇ ਕਾਲਜ ਦੇ ਪੋ੍ਰ. ਵਰਿੰਦਰ ਕੌਰ ਨੇ ਵੀ ਹਿੱਸਾ ਲਿਆ।

No comments: