BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਰੀਅਰ ਕਾਂਉਸਲਿੰਗ ਸੈਮੀਨਾਰ ਦਾ ਆਯੋਜਨ

ਕਪੂਰਥਲਾ 15 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆਂ ਕਾਲਜ ਦੇ ਕਾਮਰਸ ਵਿਭਾਗ ਵਲੋਂ  ਕੈਰੀਅਰ ਕਾਂਉਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੀ.ਏ ਵਿਪੁਲ ਨੇ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ।ਉਨ੍ਹਾਂ  ਨੇ ਵਿਦਿਆਰਥਣਾਂ ਨੂੰ ਸੀ.ਏ. ਦੇ ਖੇਤਰ ਵਿਚ ਆਪਣਾ ਸਫਲਤਾ ਪੂਰਵਕ ਭੱਵਿਖ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਸੈਮੀਨਾਰ ਦੇ ਦੌਰਾਨ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਸੀ. ਏ. ਬਣਨ ਲਈ ਕਿਸ ਤਰ੍ਹਾਂ ਤਿਆਰੀ ਕਰ ਸਕਦੇ ਹਨ ਅਤੇ ਇਸ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ।ਵਿਪੁਲ ਜੀ ਨੇ ਇਹ ਵੀ ਦੱਸਿਆ ਕਿ  ਸੀ.ਏ. ਬਣਨ ਲਈ ਬੱਚੇਆਂ ਵਿੱਚ ਕਿਹੜੀਆਂ- ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ।ਉਸਨੂੰ ਮਿਹਨਤੀ ਤੇ ਉਸ ਵਿਚ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਸੀ.ਏ. ਦੀ ਪੜ੍ਹਾਈ ਕਰਕੇ ਅਸੀ ਅੱਗੇ ਭੱਵਿਖ ਵਿਚ ਕਿਹੜੇ-ਕਿਹੜੇ ਲਾਭ ਲੈ ਸਕਦੇ ਹਾਂ ਤੇ ਆਪਣਾ ਕੈਰੀਅਰ ਬਣਾ ਸਕਦੇ ਹਾਂ।ਕਾਮਰਸ ਵਿਭਾਗ ਦੇ ਮੁੱਖੀ ਡਾੱ. ਨੀਤੂ ਭਾਰਗਵ ਨੇ ਆਏ ਹੋਏ ਵਕਤਾ ਦਾ ਧੰਨਵਾਦ ਕੀਤਾ।ਇਸ ਮੌਕੇ ਕਾਮਰਸ ਵਿਭਾਗ ਦੇ ਸਾਰੇ ਅਧਿਆਪਕ ਅਤੇ ਬੱਚੇ ਹਾਜਰ ਸਨ।

No comments: