BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰਿਨਿਟੀ ਕਾਲਜ ਵਿੱਚ ਵਿਦਾਇਗੀ ਸਮਾਰੋਹ ਅਤੇ ਸਲਾਨਾ ਇਨਾਮ ਵੰਡ ਪ੍ਰੋਗਰਾਮ ਕਰਵਾਇਆ

ਜਲੰਧਰ 6 ਫਰਵਰੀ (ਗੁਰਕੀਰਤ ਸਿੰਘ)- ਅੱਜ 06 ਫਰਵਰੀ 2018 (ਮੰਗਲਵਾਰ) ਨੂੰ ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਸੀਨੀਅਰ ਸੰਕੈਡਰੀ ਵਿੰਗ ਵਲੋਂ ਵੱਖ-ਵੱਖ ਕੋਰਸਾ ਵਿਚਲੇ +2 ਦੇ ਵਿਦਿਆਰਥੀਆਂ ਲਈ ਵਿਦਾਇਗੀ  ਅਤੇ ਸਲਾਨਾ ਇਨਾਮ ਵੰਡ ਪ੍ਰੋਗਰਾਮ 'ਰੁੱਖਸਤ 2018' ਮਨਾਇਆ ਗਿਆ।ਇਸ ਪ੍ਰੋਗਰਾਮ ਵਿੱਚ ਕਾਲਜ ਦੇ  ਡਾਇਰੈਕਟਰ ਰੈਵ. ਫਾ ਪੀਟਰ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਇਨ੍ਹਾਂ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ  ਪ੍ਰੋ. ਅਜੈ ਪਰਾਸ਼ਰ, ਸੀਨੀਅਰ ਸੰਕੈਡਰੀ ਵਿੰਗ ਦੇ ਪ੍ਰਿੰਸੀਪਲ ਰੈਵ. ਸਿਸਟਰ ਪ੍ਰੇਮਾ, ਰੈਵ. ਸਿਸਟਰ ਰੀਟਾ ਜੀ, ਰੈਵ. ਫਾਦਰ ਜੋਨਸਨ, ਰੈਵ ਫਾਦਰ ਜੀਬਨ, ਪ੍ਰੋ. ਰਾਹੁਲ, ਪ੍ਰੋ. ਨਵਦੀਪ ਕੌਰ, ਪ੍ਰੋ ਰਸ਼ਮੀ, ਪ੍ਰੋ. ਨਿਧੀ ਸ਼ਰਮਾਂ, ਪ੍ਰੋ. ਜੈਸੀ ਜੂਲੀਅਨ ਜੀ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਲਕੀਅਤ ਸਿੰਘ, ਪ੍ਰੋ ਇੰਦਰਪ੍ਰੀਤ ਕੌਰ, ਪ੍ਰੋ. ਨਵਦੀਪ ਤੋਂ ਇਲਾਵਾ ਸਮੂਹ ਅਧਿਆਪਕ ਸਾਹਿਬ ਅਤੇ ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥਨ ਸਟੈਫੀ  ਨੇ ਅਪਣੇ ਸ਼ਬਦਾਂ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਨ ਲਈ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਨਾਲ ਹੋਈ। ਇਸ ਤੋ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਸਕਿਟ, ਗੀਤ-ਸੰਗੀਤ, ਨਾਚ ਅਤੇ ਭੰਗੜੇ ਦਾ ਰੰਗਾ-ਰੰਗ ਪ੍ਰੁਗਰਾਮ ਪੇਸ਼ ਕੀਤਾ।ਇਸ ਮੌਕੇ ਸਲਾਨਾ ਇਨਾਮ-ਵੰਡ ਪ੍ਰੋਗਰਾਮ ਅਧੀਨ ਕਾਲਜ ਦੇ ਸਾਰਾ ਸਾਲ ਕਰਵਾਏ ਗਏ ਮੁਕਾਬਲਿਆ ਅਤੇ ਅਕੈਡਮਿਕ ਗਤੀਵਿਧੀਆਂ ਵਿਚੋਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਕਾਲਜ ਦੇ  ਡਾਇਰੈਕਟਰ ਰੈਵ. ਫਾ ਪੀਟਰ ਜੀ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਵਧ ਤੋਂ ਵਧ ਮਿਹਨਤ ਕਰਨ ਅਤੇ ਹਮੇਸ਼ਾ ਹੀ ਸਾਕਾਰਾਤਮਕ ਸੋਚ ਰੱਖਣ ਪ੍ਰਤੀ ਪ੍ਰੇਰਿਤ ਕੀਤਾ।ਇਸ ਮੌਕੇ +2 ਦੇ ਵਿਦਿਆਰਥੀਆਂ ਨੇ ਇਸ ਕਾਲਜ ਵਿੱਚ ਬਿਤਾਏ ਦੋ ਸਾਲਾਂ ਦੇ ਅਨੂਭਵ ਨੂੰ ਗੀਤ, ਕਵਿਤਾਵਾਂ ਅਤੇ ਵਿਚਾਰਾਂ ਰਾਹੀਂ ਪੇਸ਼ ਕੀਤਾ। ਕਾਲਜ ਦੀ ਵਿਦਿਆਰਥਨ ਲਵਲੀਨ ਨੇ ਪ੍ਰੋਗਰਾਮ ਵਿੱਚ ਪਹੁੰਚਨ ਲਈ ਤਹਿ ਦਿਲੋਂ ਧੰਨਵਾਦ ਕੀਤਾ।ਮੰਚ ਸੰਚਾਲਿਨ ਦੀ ਭੂਮਿਕਾ ਵਿਦਿਆਰਥਨ ਮੌਨਿਕਾ ਅਤੇ ਨੇਹਾ ਨੇ ਬਾਖੁਬੀ ਢੰਗ ਨਾਲ ਨਿਭਾਈ।ਇਸ ਪ੍ਰੋਗਰਾਮ ਦੇ ਸੰਚਾਲਿਤ ਪ੍ਰੋ. ਇੰਦਰਪ੍ਰੀਤ ਕੌਰ ਸਨ।ਅੰਤ ਰਾਸ਼ਟਰੀ ਗੀਤ ਉਪਰੰਤ ਇਹ ਪ੍ਰੋਗਰਾਮ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਿਤ ਹੋ ਗਿਆ।

No comments: