BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਲ਼ੋਕ ਸੰਗੀਤ ਬਾਰੇ ਵਰਕਸ਼ਾਪ ਦਾ ਆਯੋਜਨ

ਜਲੰਧਰ 12 ਫਰਵਰੀ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਸੰਗੀਤ ਵਿਭਾਗ ਵਲੋਂ ਪੰਜਾਬ ਦੇ ਲੋਕ ਸੰਗੀਤ ਦੀ ਮਹੱਤਤਾ ਉੱਪਰ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖਾਲਸਾ ਕਾਲਜ ਅਮ੍ਰਿਤਸਰ ਤੋਂ ਡਾ. ਜਤਿੰਦਰ ਕੌਰ ਬਤੌਰ ਮੁੱਖ ਵਕਤਾ ਸ਼ਾਮਲ ਹੋਏ। ਵਿਦਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਡਾ. ਜਤਿੰਦਰ ਕੌਰ ਨੇ ਪੰਜਾਬ ਦੇ ਲੋਕ ਸੰਗੀਤ ਜਿਵੇਂ ਕਿ ਘੋੜ੍ਹੀਆਂ, ਸੁਹਾਗ, ਸਿਹਰੇ ਆਦਿ ਦੀਆਂ ਬਾਰੀਕੀਆਂ ਸਮਝਾਈਆਂ ਅਤੇ ਖੁਦ ਗਾ ਕੇ ਲੋਕ ਸੰਗੀਤ ਦੇ ਇਸ ਅਮੀਰ ਵਿਰਸੇ ਦੀ ਪੇਸ਼ਕਾਰੀ ਵੀ ਕੀਤੀ। ਸਾਨੂੰ ਸਭ ਨੂੰ ਮਿਲ ਕੇ ਪੰਜਾਬ ਦੇ ਲੋਕ ਸੰਗੀਤ, ਜਿਸ ਵਿੱਚ ਭਾਵਨਾਵਾਂ, ਪਿਆਰ, ਸਭਿਆਚਾਰ ਦਾ ਬੜਾ ਖੂਬਸੂਰਤ ਸੁਮੇਲ ਹੈ, ਨੂੰ ਸੰਭਾਲਨ ਦੀ ਜਰੂਰਤ ਹੈ ਤਾਂਕਿ ਪੰਜਾਬ ਅਤੇ ਪੰਜਾਬੀਅਤ ਨੂੰ ਲਚਰ ਗਾਇਕੀ ਤੋਂ ਬਚਾਇਆ ਜਾ ਸਕੇ, ਡਾ. ਜਤਿੰਦਰ ਨੇ ਕਿਹਾ। ਅੱਜ ਦੇ ਲਚਰ ਸੰਗੀਤ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਸਭਿਆਚਾਰ ਤੋਂ ਦੂਰ ਕਰ ਦਿੱਤਾ ਹੈ। ਲੋਕ ਸੰਗੀਤ ਦੀ ਮਿਠਾਸ ਉਹਨਾਂ ਨੂੰ ਮੁੜ ਵਿਰਸੇ ਨਾਲ ਜੋੜ ਸਕਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ, ਉਹਨਾਂ ਕਿਹਾ। ਸੰਗੀਤ ਵਿਭਾਗ ਦੇ ਮੁਖੀ ਸ਼੍ਰੀਮਤੀ ਮਧੂ ਸੇਠੀ ਨੇ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਡਾ. ਜਤਿੰਦਰ ਕੌਰ ਦੀਆਂ ਉਪਲਭਦੀਆਂ ਬਾਰੇ ਜਾਣੂ ਕਰਵਾ ਕੇ ਕੀਤੀ। ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਵਿਜੈ ਪਠਾਨੀਆਂ ਨੇ ਡਾ. ਜਤਿੰਦਰ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸ਼੍ਰੀਮਤੀ ਪਰਮਜੀਤ ਕੌਰ ਨੇ ਕੀਤਾ। ਇਸ ਮੌਕੇ ਸੰਗੀਤ ਵਿਭਾਗ ਦੇ ਨਾਲ ਜੁੜੇ ਸਾਰੇ ਬੱਚੇ ਅਤੇ ਕਾਲਜ ਦੇ ਸੀਨੀਅਰ ਅਧਿਆਪਕ ਹਾਜਰ ਸਨ।

No comments: