BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਰੋਬੋਟਿਕਸ ਵਿਸ਼ੇ 'ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ 7 ਫਰਵਰੀ ਦਿਨ ਬੁੱਧਵਾਰ ਨੂੰ ਮਕੈਨੀਕਲ ਇੰਜੀ: ਸੈਕਸ਼ਨ ਦੁਆਰਾ ਰੋਬੋਟਿਕਸ ਵਿਸ਼ੇ 'ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਹਿਰਾਂ ਦੁਆਰਾ ਰੋਬੋਟਿਕਸ ਅਤੇ ਇਸਦਾ ਉਦਯੋਗਾਂ ਵਿੱਚ ਉਪਯੋਗ ਬਾਰੇ ਚਾਣਨਾ ਪਾਇਆ ਜਾਵੇਗਾ।
ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਸਿੱਧੂ ਦੁਆਰਾ ਦੱਸਿਆ ਗਿਆ ਕਿ ਵਰਕਸ਼ਾਪ ਰੋਬੋਟਿਕਸ ਇੰਜੀਨੀਅਰਿੰਗ ਤਿੰਨ ਬਰਾਚਾਂ ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਡ ਕੰਮਨੀਕੇਸ਼ਨ ਇੰਜੀਨੀਅਰਿੰਗ ਦਾ ਸੁਮੇਲ ਹੈ। ਮਾਹਿਰਾਂ ਦੁਆਰਾ ਰੋਬੋਟ ਦੀ ਫੈਬਰੀਕੇਸ਼ਨ, ਪ੍ਰੋਗਾਮਿੰਗ, ਸਾਭ-ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਰਕਸ਼ਾਪ ਵਿੱਚ ਦੱਸਿਆ ਜਾਵੇਗਾ ਕਿ ਰੋਬੋਟਸ ਕਿਸ ਤਰਾਂ ਮੈਡੀਕਲ ਸਾਇੰਸ, ਉਤਪਾਦਨ ਅਤੇ ਜੰਗਾਂ ਵਿੱਚ ਆਪਣਾ ਯੋਗਦਾਨ ਨਿਭਾ ਰਹੇ ਹਨ। ਅੱਜ ਦੇ ਮਸ਼ੀਨਰੀ ਯੁੱਗ ਵਿੱਚ ਰੋਬੋਟ ਦੇ ਆਉਣ ਨਾਲ ਮਨੁੱਖੀ ਜਾਨਾਂ ਨੂੰ ਖਤਰਾ ਘਟ ਗਿਆ ਹੈ ਅਤੇ ਇਹ ਸਹਿਜੇ-ਸਹਿਜੇ ਰੋਜਾਨਾ ਦੇ ਕੰਮਾਂ ਲਈ ਇਨਸਾਨ ਦਾ ਅਟੁੱਟ ਅੰਗ ਬਣਦਾ ਜਾ ਰਿਹਾ ਹੈ।
ਵਰਕਸ਼ਾਪ ਦੇ ਸੰਚਾਲਕ ਡਾ. ਸੁਖਪਾਲ ਸਿੰਘ ਚੱਠਾ ਨੇ ਦੱਸਿਆ ਕਿ ਦੇਸ਼ ਵਿੱਚ ਚੱਲ ਰਹੀ ਲਹਿਰ 'ਮੇਕ ਇਨ ਇੰਡੀਆ' ਦੇ ਤਹਿਤ ਵਿਦਿਆਰਥੀਆ ਨੂੰ ਦੱਸਿਆ ਜਾਵੇਗਾ ਕਿ ਕਿਸ ਤਰਾਂ ਉਹ ਆਪਣੇ ਗਿਆਨ ਨਾਲ ਰੋਜਾਨਾ ਦੇ ਕੰਮਾਂ ਵਿੱਚ ਰੋਬੋਟ ਦਾ ਇਸਤੇਮਾਲ ਕਰ ਸਕਦੇ ਹਨ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਕਾਲਜਾਂ ਦੇ ਲਗਭਗ 100 ਦੇ ਕਰੀਬ ਖੋਜਾਰਥੀ ਅਤੇ ਵਿਦਿਆਰਥੀ ਭਾਗ ਲੈ ਰਹੇ ਹਨ ਜਿੰਨਾਂ ਨੂੰ ਇਸ ਵਰਕਸ਼ਾਪ ਵਿੱਚ ਰੋਬੋਟ ਦੇ ਹਰ ਤਰਾਂ ਦੇ ਖੇਤਰ ਵਿੱਚ ਵਧ ਰਹੇ ਉਪਯੋਗ ਬਾਰੇ ਮਾਹਿਰਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੱਸਿਆ ਜਾਵੇਗਾ ਕਿ ਕਿਵੇਂ ਕਿਸ ਤਰਾਂ ਰੋਬੋਟ ਨੇ ਮਨੁੱਖ  ਦੀ ਥਾਂ ਲੈ ਲਈ ਹੈ, ਜਿਸ ਨਾਲ ਕੰਮ ਘੱਟ ਸਮੇਂ ਵਿੱਚ ਅਤੇ ਸ਼ੁੱਧਤਾ ਨਾਲ ਹੋਣ ਲੱਗ ਪਿਆ ਹੈ। ਇਸ ਵਰਕਸ਼ਾਪ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕਾਲਜ ਦੇ ਪ੍ਰੋ. ਰਾਮ ਸਿੰਘ ਅਤੇ ਹਰਕੁਲਵਿੰਦਰ ਸਿੰਘ ਦੁਆਰਾ ਕੋਆਰਡੀਨੇਟ ਕੀਤਾ ਜਾ ਰਿਹਾ ਹੈ।

No comments: