BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣੇ ਨਾਲ ਅਕਾਲੀ ਸਫਾਂ ਵਿੱਚ ਸੋਗ ਦੀ ਲਹਿਰ

ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸ਼ਾਹਕੋਟ ਤੋਂ ਮੌਜੂਦਾ ਵਿਧਾਇਕ ਸ. ਅਜੀਤ ਸਿੰਘ ਕੋਹਾੜ ਦੇ ਬੀਤੇ ਕੱਲ੍ਹ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੇ ਪੰਜਾਬ ਵਾਂਗ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀਆਂ ਅਕਾਲੀ ਸਫਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ, ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ, ਮਨਜੀਤ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਬਲਵਿੰਦਰ ਗਿੱਲ, ਸਵਰਨਜੀਤ ਪੱਕਾ, ਰਾਕੇਸ਼ ਚੌਧਰੀ, ਅਸ਼ੋਕ ਗੋਇਲ, ਚਿੰਟੂ ਜਿੰਦਲ, ਰਣਜੀਤ ਮਲਕਾਣਾ, ਮਦਨ ਲਾਲ ਲਹਿਰੀ, ਰਾਮਪਾਲ ਮਲਕਾਣਾ, ਜਗਤਾਰ ਨੰਗਲਾ, ਗਿਆਨੀ ਨਛੱਤਰ ਸਿੰਘ ਜਗਾ ਰਾਮ ਤੀਰਥ, ਜਸਪਾਲ ਨੰਬਰਦਾਰ ਲਹਿਰੀ, ਅੰਗੇਰਜ ਗਾਂਧੀ, ਟਹਿਲ ਲਹਿਰੀ, ਮਨਪ੍ਰੀਤ ਸ਼ੇਖਪੁਰਾ, ਡੂੰਗਰ ਸੀਂਗੋ, ਹਰਪਾਲ ਸੰਗਤ, ਗੁਰਸੇਵਕ ਤੰਗਰਾਲੀ, ਗੁਰਤੇਜ ਜੋਗੇਵਾਲਾ, ਮੇਜਰ ਸਿੰਘ ਮਿਰਜ਼ੇਆਣਾ, ਬਲਵੀਰ ਗਿਆਨਾ, ਮੋਹਣ ਮਿਰਜੇਆਣਾ ਤੇ ਗਿਆਨ ਜੱਜਲ ਦੋਵੇਂ ਡਾਇਰੈਕਟਰ ਪੀ. ਏ. ਡੀ. ਬੀ, ਦਲੀਪ ਫੱਤਾਬਾਲੂ, ਸਰਵਣ ਨੰਗਲਾ, ਹਰਗੋਬਿੰਦ ਰਾਈਆ, ਪਾਲ ਗੋਲੇਵਾਲਾ, ਭੋਲਾ ਕਲਾਲਵਾਲਾ ਆਦਿ ਆਗੂਆਂ ਨੇ ਜਥੇਦਾਰ ਕੋਹਾੜ ਦੇ ਅਕਾਲ ਚਲਾਣੇ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

No comments: