BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਰੈਂਡਲ ਯੂਨੀਵਰਸਿਟੀ ਵਿਚਕਾਰ ਹੋਏ ਵਿਦਿਅਕ ਸਮਝੌਤੇ ਰਾਹੀਂ ਕਨੇਡੀਅਨ ਡਿਗਰੀ ਲੈ ਕੇ ਅਨੇਕਾਂ ਲਾਭ ਪ੍ਰਾਪਤ ਕਰਨ ਬਾਰੇ ਸੈਮੀਨਾਰ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਨੇਡਾ ਦੀ ਨਾਮੀ ਕਰੈਂਡਲ ਯੂਨੀਵਰਸਿਟੀ ਵਿਚਕਾਰ ਵਿੱਦਿਅਕ ਸਮਝੌਤਾ ਹੋਇਆ ਜਿਸ ਰਾਹੀਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਕਨੇਡਾ ਜਾ ਕੇ ਬੀ. ਬੀ. ਏ. ਦੀ ਪੜ੍ਹਾਈ ਕਰ ਸਕਨਗੇ ਇਸ ਬਾਰੇ ਜਾਣਕਾਰੀ ਦੇਣ ਲਈ ਇੱਕ ਰੋਜ਼ਾ ਸੈਮੀਨਾਰ ਅਯੋਜਿਤ ਕੀਤਾ ਗਿਆ। ਜਿਸ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ।
ਡਾ. ਜਗਤਾਰ ਸਿੰਘ ਧੀਮਾਨ ਰਜਿਸਟਰਾਰ ਯੂਨੀਵਰਸਿਟੀ ਨੇ ਕਰੈਂਡਲ ਯੂਨੀਵਰਸਿਟੀ ਨਾਲ ਵਿੱਦਿਅਕ ਸਮਝੌਤੇ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਭਵਿੱਖ ਲਈ ਹਮੇਸ਼ਾ ਵਚਨਬੱਧ ਰਹੀ ਹੈ ਅਤੇ ਵਿਦਿਆਰਥੀਆਂ ਦੇ ਲਈ ਹੁਣ ਕਨੇਡਾ ਪੜ੍ਹਣ ਜਾਣ ਵਾਸਤੇ ਸੁਨਿਹਰੀ ਮੌਕਾ ਦੇ ਰਹੀ ਹੈ। ਡਾ. ਧੀਮਾਨ ਨੇ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਰੈਂਡਲ ਯੂਨੀਵਰਸਿਟੀ ਵਿਚਕਾਰ ਹੋਏ ਇਸ ਵਿਲੱਖਣ ਸਮਝੌਤੇ ਦੇ ਹੋਂਦ ਵਿੱਚ ਆਉਣ ਕਰਕੇ ਵਿਦਿਆਰਥੀਆਂ ਨੂੰ ਖਰਚੇ ਤੋਂ ਵੱਡੀ ਰਾਹਤ ਮਿਲਣ ਤੋਂ ਇਲਾਵਾ ਅੱਧੇ ਸਮੇਂ ਤੇ ਹੀ ਪੱਕੇ ਹੋਣ ਹੀ ਸਹੂਲਤ ਮਿਲ ਜਾਵੇਗੀ। ਇਸ ਸਮਝੌਤੇ ਅਨੁਸਾਰ 2018-19 ਦੇ ਵਿੱਦਿਅਕ ਸ਼ੈਸਨ ਵਿੱਚ ਬੀ. ਬੀ. ਏ/ਬੀ. ਕਾਮ ਪੋ੍ਰਗਰਾਮ ਦੇ 50 ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਰਾਹੀਂ ਕਰੈਂਡਲ ਯੂਨੀਵਰਸਿਟੀ ਜਾਣਗੇ ਅਤੇ ਉੱਥੇ ਜਾ ਕੇ ਆਪਣੀ ਪੜ੍ਹਾਈ ਕਰ ਸਕਣਗੇ। ਨਿਊ ਬ੍ਰੰਸਵਿੱਕ (ਕਨੇਡਾ) ਦੀਆਂ ਸਹੂਲਤਾਂ ਜਿਵੇਂ ਕਿ ਡਿਗਰੀ ਪ੍ਰਾਪਤ ਕਰਨ ਉਪਰੰਤ ਨੌਕਰੀ ਅਤੇ ਪਰਮਾਨੈਂਟ ਰੈਂਜੀਡੈਂਸ ਲੈ ਕੇ ਪੱਕੇ ਹੋ ਸਕਣਗੇ। ਨਿਊ ਬ੍ਰੰਸਵਿੱਕ ਸੂਬੇ ਦੀ ਸਰਕਾਰ ਪੰਜਾਬ ਤੋਂ ਗਏ ਵਿਦਿਆਰਥੀਆਂ ਲਈ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ ਜਦੋਂ ਕਿ ਕਨੇਡਾ ਦੇ ਦੂਜੇ ਸੂਬਿਆਂ ਵਿੱਚ ਸਿਹਤ ਸਹੂਲਤ ਲਈ ਕਾਫੀ ਖਰਚ ਕਰਨਾ ਪੈਂਦਾ ਹੈ।
ਡਾ. ਅਮਰਦੀਪ ਕੌਰ ਪਾਲ ਨੇ ਇਸ ਪੋ੍ਰਗਰਾਮ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਮਾਲਵੇ ਦੇ ਲੋਕਾਂ ਨੂੰ ਵਿਦਿਆ ਦੇ ਖੇਤਰ ਵਿੱਚ ਨਵੀਂ ਸੇਧ ਦੇਣ ਲਈ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸੰਪਰਕ ਵਧਾ ਰਹੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਨੇਡਾ ਦਾ ਵੀਜਾ ਲੈਣ ਸੰਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਆੲਲਿਟਸ  6.5 ਬੈਂਡ ਨਾਲ ਪਾਸ ਕਰਨਾ ਪਵੇਗਾ। ਉਹਨਾਂ ਦੇ ਨਾਲ ਡਾ. ਕਵਿਤਾ ਚੌਧਰੀ, ਸ. ਕਰਨਵੀਰ ਸਿੰਘ ਅਤੇ ਸ. ਗੁਰਦੇਵ ਸਿੰਘ ਕੋਟਫੱਤਾ (ਪ੍ਰਬੰਧਕੀ ਅਫ਼ਸਰ) ਵੀ ਸ਼ਾਮਲ ਸਨ।

No comments: