BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰ ਸਾਈਕਲ 'ਤੇ ਛੋਟੇ ਹਾਥੀ ਦੀ ਟੱਕਰ ਵਿੱਚ ਦੋ ਦੀ ਮੌਤ ਡਰਾਈਵਰ ਮੌਕੇ ਤੋਂ ਫਰਾਰ

ਜੰਡਿਆਲਾ ਗੁਰੂ 27 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨਜ਼ਦੀਕੀ ਪਿੰਡ ਏਕਲਗੱਡਾ ਦੇ ਕੋਲ ਦੁਪਹਿਰੇ ਕਰੀਬ ਤਿੰਨ ਵਜੇ ਮੋਟਰ ਸਾਈਕਲ ਅਤੇ ਛੋਟੇ ਹਾਥੀ ਵਿੱਚ ਜ਼ਬਰਦੱਸਤ ਟੱਕਰ ਹੋਣ ਕਾਰਨ ਮੋਟਰ ਸਾਈਕਲ ਸਵਾਰ ਸੌਹਰੇ 'ਤੇ ਨੂੰਹ ਦੀ ਮੌਤ ਹੋ ਗਈ। ਅਤੇ ਦੱਸ ਸਾਲਾ ਬੱਚਾ ਜੱਖਮੀ ਹੋ ਗਿਆ। ਮਿਲੀ ਜਾਣਕਾਰੀ ਅਨੂਸਾਰ ਪਿੰਡ ਦਾਰਾਪੁਰ ਥਾਣਾ ਵੈਰੋਵਾਲ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਪ੍ਰਦੁਮਣ ਸਿੰਘ ਪੁੱਤਰ ਕੁਨਣ ਸਿੰਘ,ਰਵਿੰਦਰ ਕੌਰ ਪਤਨੀ ਪ੍ਰਭਜੋਤ ਸਿੰਘ ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾ ਕਿ ਮੋਟਰ ਸਾਈਕਲ ਪੀਬੀ 46ਐਸ 7093 'ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਵਲੋਂ ਵਾਪਸ ਵੈਰੋਵਾਲ ਨੂੰ ਜਾ ਰਹੇ ਸਨ। ਕੇ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ ਪੀਬੀ 02 ਡੀਐਫ 2669 ਜੋ ਵੈਰੋਵਾਲ ਵਲੋਂ ਜੰਡਿਆਲਾ ਗੁਰੂ ਵੱਲ ਆ ਰਿਹਾ ਸੀ। ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ ਨੂੰਹ ਅਤੇ ਸੌਹਰੇ ਦੀ ਮੌਕ 'ਤੇ ਹੀ ਮੌਤ ਹੋ ਗਈ। ਜਦੋਂ ਕਿ ਦੱਸ ਸਾਲਾ ਬੱਚੇ ਨੂੰ ਜੱਖਮੀ ਹਾਲਤ ਵਿੱਚ ਇਲਾਜ ਵਾਸਤੇ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਉੱਤੋਂ ਛੋਟੇ ਹਾਥੀ ਦਾ ਡਰਾਈਵਰ ਫਰਾਰ ਹੋ ਗਿਆ। ਇਸ ਹਾਦਸੇ ਦੀ ਜਾਂਚ ਕਰ ਰਹੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਛੋਟੇ ਹਾਥੀ ਨੂੰ ਕੱਬਜੇ ਵਿੱਚ ਲੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਕਿ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।

No comments: