BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰਾਂ ਨੇ ਘਰ 'ਚੋਂ ਲਾਇਸੈਂਸੀ ਪਿਸਤੌਲ ਅਤੇ ਗਹਿਣੇ ਕੀਤੇ ਚੋਰੀ

ਜੰਡਿਆਲਾ ਗੁਰੂ 8 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨੇੜਲੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਦਿਨ ਦਿਹਾੜੇ ਸਾਬਕਾ ਫੌਜੀ ਦੇ ਘਰ ਵਿੱਚੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਈ ਗਈ।ਇਸ ਬਾਰੇ ਜਾਣਕਾਰੀ ਦਿੰਦਿਆ ਦਵਿੰਦਰ ਸਿੰਘ ਪੁਤਰ ਸਵ. ਪੂਰਣ ਸਿੰਘ ਨੇ ਕਿਹਾ ਕਿ ਉਹ ਫੌਜ ਵਿਚੋਂ ਸੇਵਾ ਮੁਕਤ ਹੈ ਅਤੇ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ।ਮੇਰੇ ਦੋ ਬੇਟੇ ਹਨ, ਇਕ ਮੁਹਾਲੀ ਵਿਖੇ ਰਹਿੰਦਾ ਹੈ। ਅੱਜ ਸਵੇਰੇ ਮੈਂ ਆਪਣੀ ਪਤਨੀ ਕੁਲਬੀਰ ਕੌਰ ਅਤੇ ਛੋਟੇ ਬੇਟੇ ਨਾਲ ਸਵੇਰੇ 9ਵਜੇ ਦੀ ਕਰੀਬ ਦਵਾਈ ਲੈਣ ਵਾਸਤੇ ਮਿਲਟਰੀ ਹਸਪਤਾਲ ਗਏ ਸੀ।ਜਦੋਂ ਦਵਾਈ ਲੈ ਕੇ 3ਵਜੇ ਵਾਪਸ ਘਰ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁਟਿਆ ਹੋਇਆ ਸੀ ਅਤੇ ਗੇਟ ਖੁਲਿਆ ਹੋਇਆ ਸੀ।ਜਦੋਂ ਅੰਦਰ ਜਾ ਕਿ ਦੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ।ਕਮਰਿਆਂ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ।ਅਲਮਾਰੀ ਦਾ ਸੇਫ ਵੀ ਟੁੱਟਾ ਹੋਇਆ ਸੀ, ਸੇਫ ਵਿੱਚੋਂ ਮੇਰਾ ਲਾਇਸੈਂਸੀ ਰਿਵਾਲਵਰ, 10 ਰੌਂਦ, ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਚੁੱਕੇ ਸਨ।ਥਾਣਾ ਜੰਡਿਆਲਾ ਗੁਰੂ ਦੀ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

No comments: