BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਹੋਈ ਅਹਿਮ ਮੀਟਿੰਗ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਆਰ ਐੱਮ ਪੀ ਡਾਕਟਰਾਂ ਦੀ ਇੱਕ ਅਹਿ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਪ੍ਰੈਕਟਸ ਕਰ ਰਹੇ ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਜਿੱਥੇ ਉਕਤ ਡਾਕਟਰਾਂ ਨੇ ਉਹਨਾਂ ਦੇ ਖੇਤਰ ਵਿੱਚ ਕੰਮ ਕਰਦਿਆ ਆਉਂਦੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ ਉੱਥੇ ਨਸ਼ਾ ਮੁਕਤੀ ਕੇਂਦਰ ਇੰਚਾਰਜ ਮੇਜਰ ਸੀਤਲ ਜਿੰਦਲ ਨੇ ਨਸ਼ਾ ਮੁਕਤੀ ਕੇਂਦਰ ਵਿੱਚ ਵੱਧ ਤੋਂ ਵੱਧ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਭੇਜਣ ਤਾਂ ਕਿ ਉਹਨਾਂ ਦਾ ਤਸੱਲੀਬਖਸ਼ ਇਲਾਜ਼ ਕੀਤਾ ਜਾ ਸਕੇ। ਸ. ਬਰਿੰਦਰ ਸਿੰਘ ਗੱਲ ਡੀ ਅੇੱਸ ਪੀ ਤਲਵੰਡੀ ਸਾਬੋ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਨੂੰ ਤੇਜ਼ ਕਰਨ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਜਿੱਥੇ ਵੀ ਪੁਲਿਸ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਨੂੰ ਸੂਚਿਤ ਕਰਨ। ਮੀਟਿੰਗ ਵਿੱਚ ਚੇਅਰਮੈਨ ਡਾ. ਜੋਗਿੰਦਰ ਸਿੰਘ, ਡਾ. ਬਲਵੰਤ ਸਿੰਘ ਲਹਿਰੀ, ਡਾ. ਗਿਰਧਾਰੀ ਲਾਲ, ਬਾਬੂ ਸਿੰਘ, ਜਨਕ ਰਾਜ ਬਹਿਮਣ, ਡਾ. ਰਾਜਵਿੰਦਰ ਗਾਟਵਾਲੀ, ਡਾ. ਗੁਰਪ੍ਰੀਤ ਸਿੰਘ, ਡਾ. ਅਨਿਲ ਕੁਮਾਰ ਕੋਟਫੱਤਾ, ਡਾ. ਮਲਕੀਤ ਸਿੰਘ ਮਿਰਜ਼ੇਆਣਾ, ਡਾ. ਭਰਪੂਰ ਸਿੰਘ ਸੀਂਗੋ, ਡਾ. ਬਲਵੀਰ ਮੈਨੂਆਣਾ ਆਦਿ ਹਾਜ਼ਰ ਸਨ।

No comments: