BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ. ਡੀ. ਕਾਲਜ ਫਾਰ ਵਿਮਨ ਨੇ ਕੀਤਾ ਰੋਜਾ ਸੈਮੀਨਾਰ ਦਾ ਆਯੋਜਨ

ਜਲੰਧਰ 6 ਫਰਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪਲੇਸਮੈਂਟ ਸੈਲ ਨੇ ਟਰਿਪਲ ਏ ਬਰਆਈਟ ਅਕੈਡਮੀ (ਸੈਂਟਰ ਫਾਰ ਐਕਸੀਲੇਂਸ ਇਨ ਐਜੁਕੇਸ਼ਨ) ਦੇ ਸਹਿਯੋਗ ਨਾਲ ਇਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ। ਸ਼੍ਰੀ ਦੇਵਰਾਜ (ਬ੍ਰਾਂਚ ਹੈਡ) ਅਤੇ ਸ਼੍ਰੀ ਕਰੁਨ ਠਾਕੁਰ (ਟਰੇਨਿੰਗ ਹੈੱਡ) ਨੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਦੇ ਬਾਰੇ ਜਾਨਕਾਰੀ ਦਿੱਤੀ। ਉਨ੍ਹਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ। ਸ਼੍ਰੀ ਠਾਕੁਰ ਨੇ ਕੁਝ ਵਿਦਿਆਰਥੀ ਚੁਣ ਕੇ ਉਨ੍ਹਾਂ ਨੂੰ ਇੰਟਰਵਿਊ ਦੇ ਪ੍ਰੈਕਟੀਕਲ ਟਿਪਸ ਦਿੱਤੇ ਅਤੇ ਗਣਿਤ ਦੀ ਕੈਲਕੁਲੇਸ਼ਨ ਦੇ ਆਸਾਨ ਢੰਗ ਦੱਸੇ। ਬੀ.ਕਾਮ ਭਾਗ ਤੀਜਾ ਅਤੇ ਐਮ.ਕਾਮ ਦੀਆਂ ਵਿਦਿਆਰਥੀਆਂ ਇਸ ਸੈਮੀਨਾਰ ਵਿਚ ਮੌਜੂਦ ਰਹੇ।

No comments: