BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਹੋਇਆਂ ਪੰਜਾਬ ਇਤਿਹਾਸ ਦੇ ਰੂਬਰੂ

ਕਪੂਰਥਲਾ 15 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਪੰਜਾਬ ਦੇ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਦਰਸਾਉਂਦੀ ਹੋਈ ਪੋਸਟਰ ਮੇਕਿੰਗ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਵਿਸਿਆਰਥਣਾਂ ਨੇ ਵੱਧੁ ਚੜ੍ਹ ਕੇ ਭਾਗ ਲਿਆ। ਇਸ ਵਿੱਚ ਦਸਾਂ ਗੁਰੁ ਸਾਹਿਬਾਨਾਂ ਨਾਲ ਸੰਬੰਧਿਤ ਜਾਣਕਾਰੀ, ਗੁਰਦੂਆਰਾ ਸੁਧਾਰ ਅੰਦੋਲਨ ਦੇ ਮੋਰਚੇ, ਸਿੱਖ ਇਤਿਹਾਸ ਵਿੱਚ ਹੋਇਆਂ ਸ਼ਹੀਦੀਆਂ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਪੇਪਰੁ ਰੀਡਿੰਗ ਪ੍ਰਤੀਯੋਗਤਾ ਵਿੱਚ ਵੀ ਹਿੱਸਾ ਲਿਆ। ਇਸਦੇ ਅੰਤਰਗਤ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ, ਗੁਰੁ ਨਾਨਕ ਦੇਵ ਜੀ ਦੇ ਜੀਵਨ, ਕਪੂਰਥਲਾ ਸ਼ਹਿਰ ਦੇ ਇਤਿਹਾਸ ਦੇ ਨਾਲੁ ਨਾਲ ਆਦਿ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਭਰਪੂਰ ਵਿਚਾਰ ਦਿੱਤੇ ਗਏ। ਜਿਸਨੂੰ ਵਿਦਿਆਰਥਣਾਂ ਨੇ ਸਰਲ ਤੇ ਰੋਚਕ ਢੰਗ ਨਾਲ ਸੁਣਿਆ। ਇਨ੍ਹਾਂ ਮੁਕਾਬਲਿਆਂ ਵਿੱਚ ਨਿਰਣਾਇਕ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਮੁੱਖੀ ਮੈਡਮ ਸੁਰੇਸ਼ ਸ਼ਰਮਾ ਨੇ ਨਿਭਾਈ। ਮੈਡਮ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਦੇ ਇਸ   ਯਤਨ ਤੇ ਵਧਾਈ ਦਿੱਤੀ । ਇਸ ਮੌਕੇ ਤੇ ਇਤਿਹਾਸ ਵਿਭਾਗ ਦੇ ਮੈਡਮ ਪ੍ਰੋ: ਸੀਮਾ ਰਾਣੀ ਜੀ ਅਤੇ ਮੈਡਮ ਅਮਨ ਜਯੋਤੀ ਜੀ ਮੌਜੂਦ ਸਨ।

No comments: