BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰੇਲੂ ਕਲੇਸ਼ ਕਾਰਨ ਬੱਚਿਆਂ ਨੂੰ ਸਲਫਾਸ ਦੇ ਕੇ 'ਤੇ ਆਪ ਵੀ ਸਲਫਾਸ ਖਾ ਕਿ ਕੀਤੀ ਆਤਮ ਹੱਤਿਆ

ਜੰਡਿਆਲਾ ਗੁਰੂ 27 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਨਜ਼ਦੀਕੀ ਪਿੰਡ ਤੀਰਥਪੁਰਾ ਦੇ ਇਕ ਪਰਿਵਾਰ ਦੇ ਮੁਖੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੇ ਬੱਚਿਆਂ ਨੂੰ ਸਲਫਾਸ ਦੇ ਕੇ ਅਤੇ ਆਪ ਵੀ ਸਲਫਾਸ ਖਾ ਕਿ ਕੀਤੀ ਆਤਮ ਹੱਤਿਆ। ਪ੍ਰਾਪਤ ਜਾਣਕਾਰੀ ਅਨੂਸਾਰ ਤੀਰਥਪੁਰਾ ਵਾਸੀ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜੋ ਆਪਣੇ ਪਰਿਵਾਰ ਦਾ ਮੁਖੀ ਸੀ। ਅਤੇ ਮਿਸਤਰੀ ਦਾ ਕੰਮ ਕਰਦਾ ਸੀ। ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਕੁਰਕਰੇ ਵਿੱਚ ਸਲਫਾਸ ਮਿਲਾ ਕਿ ਆਪਣੇ ਦੋ ਛੋਟੇ ਬੱਚਿਆਂ ਡੇਢ ਸਾਲਾ ਬੇਟੀ ਹਰਮਨ ਕੌਰ ਅਤੇ ਚਾਰ ਸਾਲਾ ਗੁਰਮਨ ਸਿੰਘ ਨੂੰ ਦੇ ਦਿੱਤੀ। ਆਪ ਵੀ ਸਲਫਾਸ ਖਾ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਨ੍ਹਾਂ ਤਿਨ੍ਹਾਂ ਨੂੰ ਇਲਾਜ ਵਾਸਤੇ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਇਨ੍ਹਾਂ ਤਿਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸਾ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਮ ਲਈ ਭੇਜ ਦਿਤਾ ਹੈ। ਮਿਰਤਕ ਅਪਨੇ ਪਿਛੇ ਅਪਨੀ ਘਰਵਾਲੀ ਹਰਜਿੰਦਰ ਕੌਰ, ਪਿਤਾ-ਸਰਦੂਲ ਸਿੰਘ, ਮਾਤਾ, ਕੁਲਵੰਤ ਕੌਰ ਨੂੰ ਛੱਢ ਗਿਆ ਹੈ।

No comments: